ਵਿਆਹ 'ਚ ਸ਼ਾਮਲ ਹੋਣ ਆਏ ਲੋਕਾਂ ਦੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ, 6 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਸ ਦੌਰਾਨ ਲੋਕਾਂ ਨਾਲ ਭਰੀ ਕਾਰ ਕਾਰ ਅਸੰਤੁਲਿਤ ਹੋਈ ਤੇ ਖੂਹ 'ਚ ਡਿੱਗ ਗਈ।

accident

ਛੱਤਰਪੁਰ: ਦੇਸ਼ਭਰ 'ਚ ਸੜਕ ਹਾਦਸੇ ਰੋਜਾਨਾ ਵੱਧ ਰਹੇ ਹਨ। ਅੱਜ ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਛੱਤਰਪੁਰ ਤੋਂ ਬੇਹੱਦ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ  6 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਦੱਸ ਦੇਈਏ ਕਿ ਇਹ ਹਾਦਸਾ ਛੱਤਰਪੁਰ ਜ਼ਿਲ੍ਹੇ 'ਚ ਵਿਆਹ ਸਮਾਗਮ ਦੌਰਾਨ ਵਾਪਰਿਆ ਜਦੋ ਕਾਰ ਪਾਰਕਿੰਗ ਵਿੱਚ ਲਗਾਉਣ ਗਏ ਉਸ ਦੌਰਾਨ ਲੋਕਾਂ ਨਾਲ ਭਰੀ ਕਾਰ ਕਾਰ ਅਸੰਤੁਲਿਤ ਹੋਈ ਤੇ ਖੂਹ 'ਚ ਡਿੱਗ ਗਈ। 

ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਦਕਿ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।  ਪੁਲਿਸ ਮੁਤਾਬਕ ,ਬੀਤੀ ਰਾਤ ਮਹਾਰਾਜਪੁਰ ਥਾਣਾ ਖੇਤਰ 'ਚ ਵਿਆਹ ਸੀ। ਇਸ ਵਿਆਹ 'ਚ ਹਿੱਸਾ ਲੈਣ ਕੁਝ ਲੋਕ ਕਾਰ ਰਾਹੀਂ ਪਹੁੰਚੇ ਸੀ। ਕਾਰ ਨੂੰ ਪਾਰਕਿੰਗ 'ਚ ਖੜ੍ਹਾ ਕੀਤਾ ਗਿਆ ਸੀ। ਇਸ ਦੌਰਾਨ ਅਚਾਨਕ ਕਾਰ ਅਸੰਤੁਲਿਤ ਹੋਈ ਤੇ ਖੂਹ ਵਿੱਚ ਜਾ ਡਿੱਗੀ। ਇਸ ਮਗਰੋਂ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ ਤੇ ਕਿਸੇ ਤਰ੍ਹਾਂ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ 6 ਹੋਰ ਲੋਕਾਂ ਦੀ ਕਾਰ ਦੇ ਅੰਦਰ ਹੀ ਮੌਤ ਹੋ ਗਈ।