ਸਿੰਘੂ ਬਾਰਡਰ ਤੋਂ ਖੁਸ਼ੀ ਨਾਲ ਪੱਟੇ ਜਾ ਰਹੇ ਹਨ ਤੰਬੂ, ਬਾਬੇ ਕਹਿੰਦੇ ਘਰ ਜਾਣ ਨੁੰ ਜੀਅ ਨਹੀਂ ਕਰਦਾ
ਜਾਬ ਤੇ ਹਰਿਆਣਾ ਦੀ ਏਕਤਾ ਬਣੀ ਹੈ ਉਹਨਾਂ ਤੋਂ ਪਿਆਰ ਮਿਲਿਆ ਹੈ ਕਦੇ ਭੁਲਾਇਆ ਨਹੀਂ ਜਾਣਾ
ਨਵੀਂ ਦਿੱਲੀ (ਸੁਰਖਾਬ ਚੰਨ)- ਇਕ ਸਾਲ ਤੋਂ ਸੰਘਰਸ਼ ਵਿਚ ਡਟੇ ਕਿਸਾਨਾਂ ਦੀ ਇਤਿਹਾਸਕ ਜਿੱਤ ਤੋਂ ਬਾਅਦ ਦਿੱਲੀ ਬਾਰਡਰਾਂ ’ਤੇ ਅੱਜ ਰੌਣਕ ਮੇਲਾ ਲੱਗਾ ਹੋਇਆ ਹੈ। ਕਿਸਾਨ ਪੂਰੇ ਜੋਸ਼ ਵਿਚ ਹਨ ਅਤੇ ਹਾਰ ਪਾਸਿਓਂ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ। ਕਿਸਾਨ ਅਪਣੇ ਤੰਬੂ ਜੋ ਕਿਸਾਨ ਸੰਘਰਸ਼ ਦੌਰਾਨ ਲਗਾਏ ਗਏ ਸਨ ਉਹ ਪੁੱਟ ਰਹੇ ਹਨ ਤੇ ਘਰ ਵਾਪਸੀ ਦੀ ਤਿਆਰੀ ਕਰ ਰਹੇ ਹਨ।
ਇਸ ਦੌਰਾਨ ਗੱਲਬਾਤਕਰਦੇ ਹੋਏ ਮਥੂਰਾ ਤੋਂ ਲੋਕਜੀਤ ਸਿੰਘ ਨਾਮ ਦੇ ਬਜ਼ੁਰਗ ਨੇ ਕਿਹਾ ਕਿ ਹੁਣ ਹਰ ਪਾਸੇ ਕਿਸਾਨਾਂ ਦੀ ਅਵਾਜ਼ ਸੁਣੀ ਜਾਇਆ ਕਰੇਗੀ ਕਿਉਂਕਿ ਜਿੰਨਾ ਸੰਘਰਸ਼ ਕਿਸਾਨਾਂ ਨੇ ਕੀਤਾ ਹੈ ਕਿਸੇ ਨੇ੍ ਨਹੀਂ ਕੀਤਾ ਹੋਣਾ। ਇਸ ਦੇ ਨਾਲ ਹੀ ਇਕ ਹੋਰ ਕਿਸਾਨ ਨੇ ਕਿਹਾ ਕਿ ਕਿਸਾਨਾਂ ਦੀ ਜਿੱਤ ਹੋਈ ਹੈ ਤੇ ਕਾਨੂੰਨ ਰੱਦ ਹੋਏ ਹਨ ਤੇ ਹੁਣ ਕਿਸਾਨ ਢੋਲ ਵਾਜਿਆ ਨਾਲ ਨੱਚ ਗਾ ਕੇ ਘਰ ਵਾਪਸੀ ਕਰਨਗੇ। ਕਿਸਾਨਾਂ ਨੇ ਕਿਹਾ ਕਿ ਉਹ ਸਾਰੇ ਅਪਣੀਆਂ 32 ਕਿਸਾਨ ਜੱਥੇਬੰਦੀਆਂ ਦੇ ਹੁਕਮ ਅਨੁਸਾਰ ਹੀ ਸਮਾਨ ਵਾਪਸ ਲੈ ਕੇ ਜਾਣਗੇ ਤੇ ਉਹਨਾਂ ਹੁਕਮ ਅਨੁਸਾਰ ਹੀ ਕਿਸਾਨ ਅੰਦੋਲਨ ਚੱਲਿਆ ਹੈ ਤੇ ਹੁਣ ਵੀ ਉਹਨਾਂ ਦੇ ਕਹੇ ਅਨੁਸਾਰ ਹੀ ਕੰਮ ਕੀਤਾ ਜਾਵੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਘਰ ਵਾਪਸੀ ਕਰਨ ਨੂੰ ਦਿਲ ਨਹੀਂ ਕਰਦਾ ਪਰ ਜਾਣਾ ਪੈ ਰਿਹਾ ਹੈ ਕਿਉਂਕਿ ਜੋ ਪੰਜਾਬ ਤੇ ਹਰਿਆਣਾ ਦੀ ਏਕਤਾ ਬਣੀ ਹੈ ਉਹਨਾਂ ਤੋਂ ਪਿਆਰ ਮਿਲਿਆ ਹੈ ਹਰ ਰੋਜ਼ ਨਵੇਂ ਨਵੇਂ ਬੰਦਿਆਂ ਨੂੰ ਮਿਲਣਾ ਉਹਨਾਂ ਨਾਲ ਸਾਂਝ ਪਾਉਣੀ, ਉਹ ਕਦੇ ਭੁਲਾਇਆ ਨਹੀਂ ਜਾਣਾ। ਉਹਨਾਂ ਕਿਹਾ ਕਿ ਗੁਰੂ ਨਾਨਕ ਸਦਕਾ ਸਾਨੂੰ ਇੱਥੇ ਸਭ ਤੋਂ ਵੱਡੀ ਚੀਜ਼ ਆਪਸੀ ਭਾਈਚਾਰਾ ਮਿਲੀ ਹੈ, ਜਾਤ-ਪਾਤ ਤੋਂ ਵਖਰੇਵਾ ਕਿਵੇਂ ਰੱਖਣਾ ਹੈ ਇਹ ਸਭ ਸਿੱਖਿਆ ਹੈ।
ਇਕ ਕਿਸਾਨ ਬੀਬੀ ਨੇ ਗੱਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਾ ਹੁਣ ਸਮਾਂ ਆ ਗਿਆ ਹੈ ਇਸ ਸਮੇਂ ਵਿਚ ਲੋਕਾਂ ਕੋਲ ਇਕ ਦੂਜੇ ਦੀਆਂ ਮਸ਼ਕਿਲਾਂ ਜਾਂ ਦੁੱਖ ਸਾਂਜਾ ਕਰਨ ਦਾ ਸਮਾਂ ਹੀ ਨਹੀਂ ਹੈ, ਲੋਕ ਅਪਣੇ ਕੰਮਾਂ ਵਿਚ ਐਨੇ ਵਿਅਸਤ ਹਨ ਕਿ ਇਕ ਦੂਜੇ ਕੋਲ ਬੈਠ ਵੀ ਨਹੀਂ ਸਕਦੇ ਪਰ ਇੱਥੇ ਸਾਰੇ ਧਰਮਾਂ ਤੇ ਜਾਤ-ਪਾਤ ਭੁੱਲ ਕੇ ਲੋਕਾਂ ਨੇ ਸ਼ਿਰਕਤ ਕੀਤੀ ਤੇ ਸਭ ਦਾ ਆਪਸੀ ਪਿਆਰ ਐਨਾ ਕੁ ਜ਼ਿਆਦਾ ਵਧ ਗਿਆ ਕਿ ਹੁਣ ਅੰਦੋਲਨ ਛੱਡਣ ਨੂੰ ਮਨ ਨਹੀਂ ਕਰਦਾ।