'ਟ੍ਰਾਂਸਜੈਂਡਰਾਂ' ਨੂੰ ਪੁਲਿਸ 'ਚ ਭਰਤੀ ਹੋਣ ਦਾ ਸੱਦਾ 

ਏਜੰਸੀ

ਖ਼ਬਰਾਂ, ਰਾਸ਼ਟਰੀ

15 ਦਸੰਬਰ ਤੱਕ ਹੋ ਸਕੇਗਾ ਅਪਲਾਈ 

Image

 

ਮੁੰਬਈ - ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਨੂੰ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ 'ਟ੍ਰਾਂਸਜੈਂਡਰ' ਪੁਲਿਸ ਕਾਂਸਟੇਬਲ ਭਰਤੀ ਲਈ ਅਰਜ਼ੀ ਦੇ ਸਕਦੇ ਹਨ, ਅਤੇ ਸਰਕਾਰ ਫਰਵਰੀ 2023 ਤੱਕ ਉਨ੍ਹਾਂ ਦੀ ਸਰੀਰਕ ਜਾਂਚ ਲਈ ਨਿਯਮ ਤੈਅ ਕਰੇਗੀ।

ਇੱਕ ਦਿਨ ਪਹਿਲਾਂ, ਚੀਫ਼ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਅਭੈ ਆਹੂਜਾ ਦੇ ਡਿਵੀਜ਼ਨ ਬੈਂਚ ਨੇ ਭਰਤੀ ਪ੍ਰਕਿਰਿਆ ਦੇ ਸੰਬੰਧ ਵਿੱਚ 'ਟਰਾਂਸਜੈਂਡਰ' ਲਈ ਨਿਯਮ ਬਣਾਉਣ ਵਿੱਚ ਅਸਫ਼ਲ ਰਹਿਣ ਲਈ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਸੀ।

ਐਡਵੋਕੇਟ ਜਨਰਲ ਆਸ਼ੂਤੋਸ਼ ਕੁੰਭਕੋਨੀ ਨੇ ਸ਼ੁੱਕਰਵਾਰ ਨੂੰ ਬੈਂਚ ਨੂੰ ਦੱਸਿਆ ਕਿ ਸਰਕਾਰ ਆਨਲਾਈਨ ਅਰਜ਼ੀ ਫਾਰਮ 'ਚ 'ਲਿੰਗ' ਸ਼੍ਰੇਣੀ 'ਚ 'ਟ੍ਰਾਂਸਜੈਂਡਰ' ਲਈ ਕਾਲਮ ਬਣਾ ਕੇ ਆਪਣੀ ਆਨਲਾਈਨ ਵੈੱਬਸਾਈਟ 'ਚ ਸੋਧ ਕਰੇਗੀ। 

ਉਸ ਨੇ ਅਦਾਲਤ ਨੂੰ ਦੱਸਿਆ ਕਿ 'ਟਰਾਂਸਜੈਂਡਰ' ਲਈ ਪੁਲਿਸ ਕਾਂਸਟੇਬਲਾਂ ਦੀਆਂ ਦੋ ਅਸਾਮੀਆਂ ਖਾਲੀ ਰੱਖੀਆਂ ਜਾਣਗੀਆਂ।

ਕੁੰਭਕੋਨੀ ਨੇ ਕਿਹਾ, “ਫ਼ਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 15 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਤੀਜਾ ਕਾਲਮ 13 ਦਸੰਬਰ ਤੱਕ ਜੋੜਿਆ ਜਾਵੇਗਾ।"