ਬੰਗਲਾਦੇਸ਼ ’ਚ ਪਹਿਲੀ ਵਾਰ ਫਾਇਰ ਬ੍ਰਿਗੇਡ ’ਚ ਔਰਤਾਂ ਦੀ ਭਰਤੀ ਸ਼ੁਰੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲਾਂ, ਔਰਤਾਂ ਐਫ.ਐਸ.ਸੀ.ਡੀ. ’ਚ ਅਧਿਕਾਰੀਆਂ ਵਜੋਂ ਕੰਮ ਕਰਦੀਆਂ ਸਨ, ਪਰ ਕਿਸੇ ਨੂੰ ਵੀ ਫਾਇਰ ਫਾਈਟਰ ਦੇ ਅਹੁਦੇ ’ਤੇ ਨਿਯੁਕਤ ਨਹੀਂ ਕੀਤਾ ਗਿਆ ਸੀ। 

Bangladesh gets female firefighters for first time

ਢਾਕਾ : ਬੰਗਲਾਦੇਸ਼ ਫਾਇਰ ਸਰਵਿਸ ਐਂਡ ਸਿਵਲ ਡਿਫੈਂਸ (ਐੱਫ.ਐੱਸ.ਸੀ.ਡੀ.) ਦੇ ਇਤਿਹਾਸ ’ਚ ਪਹਿਲੀ ਵਾਰ 15 ਮਹਿਲਾ ਫਾਇਰ ਬ੍ਰਿਗੇਡ ਕਰਮਚਾਰੀ ਫੋਰਸ ’ਚ ਸ਼ਾਮਲ ਹੋਈਆਂ ਹਨ। ਢਾਕਾ ਟ੍ਰਿਬਿਊਨ ਮੁਤਾਬਕ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਲ ਨੇ ਵੀਰਵਾਰ ਨੂੰ ਢਾਕਾ ’ਚ ਇਕ ਸਮਾਰੋਹ ’ਚ ਨਵ-ਨਿਯੁਕਤ ਮਹਿਲਾ ਫਾਇਰ ਫਾਈਟਰਜ਼ ਦਾ ਸਵਾਗਤ ਕੀਤਾ। 

ਸਮਾਚਾਰ ਏਜੰਸੀ ਸਿਨਹੂਆ ਦੀ ਰੀਪੋਰਟ ਮੁਤਾਬਕ 2,707 ਬਿਨੈਕਾਰਾਂ ਵਿਚੋਂ 15 ਔਰਤਾਂ ਨੂੰ ਸ਼ੁਰੂਆਤੀ ਜਾਂਚ, ਸਰੀਰਕ ਤੰਦਰੁਸਤੀ, ਮੈਡੀਕਲ ਟੈਸਟ, ਲਿਖਤੀ ਟੈਸਟ ਅਤੇ ਮੌਖਿਕ ਜਾਂਚ ਰਾਹੀਂ ਫਾਇਰ ਫਾਈਟਰ ਵਜੋਂ ਚੁਣਿਆ ਗਿਆ। ਪਿਛਲੇ ਮਹੀਨੇ, ਉਹ ਅਧਿਕਾਰਤ ਤੌਰ ’ਤੇ ਢਾਕਾ ਦੇ ਬਾਹਰੀ ਇਲਾਕੇ ਪੁਰਬਾਚਲ ’ਚ ਸਥਿਤ ਫੋਰਸ ’ਚ ਸ਼ਾਮਲ ਹੋਏ ਸਨ।

ਪਹਿਲਾਂ, ਔਰਤਾਂ ਐਫ.ਐਸ.ਸੀ.ਡੀ. ’ਚ ਅਧਿਕਾਰੀਆਂ ਵਜੋਂ ਕੰਮ ਕਰਦੀਆਂ ਸਨ, ਪਰ ਕਿਸੇ ਨੂੰ ਵੀ ਫਾਇਰ ਫਾਈਟਰ ਦੇ ਅਹੁਦੇ ’ਤੇ ਨਿਯੁਕਤ ਨਹੀਂ ਕੀਤਾ ਗਿਆ ਸੀ। 
ਲਿੰਗ ਵਿਤਕਰੇ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਹੁਕਮਾਂ ਅਨੁਸਾਰ ਦੇਸ਼ ’ਚ ‘ਫਾਇਰਮੈਨ’ਦਾ ਅਹੁਦਾ ਹਾਲ ਹੀ ’ਚ ਬਦਲ ਕੇ ‘ਫਾਇਰ ਫਾਈਟਰ’ ਕਰ ਦਿਤਾ ਗਿਆ ਹੈ।