ਹਸੀਨਾ - ਮਨਮੋਹਨ ਦੀਆਂ ਤਸਵੀਰਾਂ ਨਾਲ ਛੇੜਛਾੜ ਮਾਮਲੇ 'ਚ ਦੋਸ਼ੀਆਂ ਨੂੰ ਸੱਤ ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਗਲਾਦੇਸ਼ 'ਚ 35 ਸਾਲ ਦੇ ਇਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ  ਸਮੇਤ ਕਈ ਨੇਤਾਵਾਂ ਦੀਆਂ ਤਸਵੀਰਾਂ...

Sheikh Hasina, Manmohan Singh

ਢਾਕਾ : ਬੰਗਲਾਦੇਸ਼ 'ਚ 35 ਸਾਲ ਦੇ ਇਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ  ਸਮੇਤ ਕਈ ਨੇਤਾਵਾਂ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸੱਜੇ ਪੱਖੀ ਗਰੁੱਪ ਨੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸ਼ੇਖ ਹਸੀਨਾ ਸਰਕਾਰ ਸਖ਼ਤ ਇੰਟਰਨੈਟ ਕਾਨੂੰਨਾਂ ਦੀ ਵਰਤੋਂ ਅਸੰਤੁਸ਼ਟਾਂ ਦੀ ਅਵਾਜ਼ ਦਬਾਉਣ ਲਈ ਕਰ ਰਹੀ ਹੈ।

ਬੰਗਲਾਦੇਸ਼ ਸਾਈਬਰ ਟ੍ਰੀਬਿਊਨਲ ਦੇ ਇਕ ਜੱਜ ਨੇ ਮੁਨੀਰ ਹੁਸੈਨ ਨਾਮਕ ਵਿਅਕਤੀ ਨੂੰ ਬੁੱਧਵਾਰ ਨੂੰ ਇਹ ਸਜ਼ਾ ਸੁਣਾਈ। ਖਬਰਾਂ ਮੁਤਾਬਕ ਇਸ ਮਾਮਲੇ ਵਿਚ ਦੋ ਹੋਰ ਮੁਲਜ਼ਮ ਸਨ ਪਰ ਇਲਜ਼ਾਮਾਂ ਦੇ ਸਾਬਤ ਨਾ ਹੋਣ ਕਾਰਨ ਉਨ੍ਹਾਂ ਨੂੰ ਬਰੀ ਕਰ ਦਿਤਾ ਗਿਆ।

ਫ਼ੈਸਲੇ ਦੇ ਮੁਤਾਬਕ ਮੁਨੀਰ 'ਮੁਨੀਰ ਟੈਲੀਕਾਮ' ਨਾਮ ਤੋਂ ਇਕ ਦੁਕਾਨ ਚਲਾਉਂਦਾ ਸੀ ਅਤੇ 2013 ਵਿਚ ਉਸਨੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਸ਼ੇਖ ਹਸੀਨਾ, ਸਾਬਕਾ ਰਾਸ਼ਟਰਪਤੀ ਜਿੱਲੂਰ ਰਹਿਮਾਨ ਅਤੇ ਮਨਮੋਹਨ ਸਿੰਘ  ਦੀ ਅਜਿਹੀ ਤਸਵੀਰਾਂ ਭੇਜੀਆਂ ਸਨ ਜਿਨ੍ਹਾਂ ਨਾਲ ਛੇੜਛਾੜ ਕੀਤੀ ਗਈ ਸੀ। ਸੱਜੇ ਪੱਖੀ ਸਮੂਹਾਂ ਨੇ ਸਖ਼ਤ ਇੰਟਰਨੈਟ ਕਾਨੂੰਨਾਂ ਦੀ ਵਰਤੋਂ ਕਰਨ ਲਈ ਸਰਕਾਰ ਦੀ ਆਲੋਚਨਾ ਕੀਤੀ।