ਦਿੱਲੀ ਤੋਂ ਬਿਹਾਰ ਜਾ ਰਹੀ ਟ੍ਰੇਨ 'ਚ ਹੋਈ ਲੁੱਟ
ਬਿਹਾਰ 'ਚ ਟ੍ਰੇਨ 'ਚ ਡਕੈਤੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਚਿਹਰੇ 'ਤੇ ਮਾਸਕ ਅਤੇ ਹੱਥਾਂ 'ਚ ਬੰਦੂਕ ਲਈ ਕਰੀਬ ਦਰਜਨ ਤੋਂ ਜ਼ਿਆਦਾ ਬਦਮਾਸ਼ਾਂ ਨੇ ਬੁੱਧਵਾਰ ਦੀ ਰਾਤ..
ਪਟਨਾ: ਬਿਹਾਰ 'ਚ ਟ੍ਰੇਨ 'ਚ ਡਕੈਤੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਚਿਹਰੇ 'ਤੇ ਮਾਸਕ ਅਤੇ ਹੱਥਾਂ 'ਚ ਬੰਦੂਕ ਲਈ ਕਰੀਬ ਦਰਜਨ ਤੋਂ ਜ਼ਿਆਦਾ ਬਦਮਾਸ਼ਾਂ ਨੇ ਬੁੱਧਵਾਰ ਦੀ ਰਾਤ ਮੁਸਾਫਿਰਾਂ 'ਚ ਤਾਂਡਵ ਕੀਤਾ ਅਤੇ ਵੱਡੀ ਲੁੱਟ-ਖਸੁੱਟ ਦੀ ਘਟਨਾ ਨੂੰ ਅੰਜਾਮ ਦਿਤਾ। ਦਰਅਸਲ, ਬਿਹਾਰ ਦੇ ਕਿਊਲ ਅਤੇ ਜਮਾਲਪੁਰ ਸਟੇਸ਼ਨ ਦੇ 'ਚ ਧਨੌਰੀ ਸਟੇਸ਼ਨ (ਲਖੀਸਰਾਏ) ਦੇ ਕੋਲ ਟ੍ਰੇਨ ਨੂੰ ਘੰਟੇ ਤੋਂ ਜ਼ਿਆਦਾ ਰੋਕ ਕੇ ਬਦਮਾਸ਼ਾ ਨੇ ਮੁਸਾਫਿਰਾਂ ਨਾਲ ਲੁੱਟ-ਖਸੁੱਟ ਕੀਤੀ ਅਤੇ ਉਨ੍ਹਾਂ ਕੋਲੋ ਸਾਰੇ ਕੀਮਤੀ ਸਮਾਨ ਖੌਹ ਲਿਆ।
ਦਰਅਸਲ ਬੁੱਧਵਾਰ ਦੀ ਰਾਤ ਧਨੌਰੀ ਸਟੇਸ਼ਨ ਦੇ ਕੋਲ ਨਵੀਂ ਦਿੱਲੀ ਤੋਂ ਭਾਗਲਪੁਰ ਜਾ ਰਹੀ ਟ੍ਰੇਨ ਗਿਣਤੀ 12350 'ਚ ਕਰੀਬ 9.30 ਵਜੇ ਘੰਟੇ ਤੋਂ ਜ਼ਿਆਦਾ ਦੇਰ ਤੱਕ ਰੋਕ ਕੇ ਟ੍ਰੇਨ 'ਚ ਡਕੈਤੀ ਹੁੰਦੀ ਰਹੀ। ਦੱਸਿਆ ਜਾ ਰਿਹਾ ਹੈ ਕਿ ਕਰੀਬ 15 ਦੀ ਗਿਣਤੀ 'ਚ ਬਦਮਾਸ਼ ਸਨ। ਜਿਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ ਅਤੇ ਸਭ ਦੇ ਹੱਥਾਂ 'ਚ ਬੰਦੂਕ ਸੀ। ਬਦਮਾਸ਼ਾ ਨੇ ਤਿੰਨ ਏਸੀ ਅਤੇ ਇਕ ਸਲੀਪਰ ਕੋਚ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਤਰ੍ਹਾਂ ਚਾਰ ਕੋਚ 'ਚ ਲੁੱਟ-ਖਸੁੱਟ ਕੀਤੀ।
ਕੋਚ 'ਚ ਮੌਜੂਦ ਇਕ ਵੀ ਮੁਸਾਫਰ ਨੂੰ ਬਦਮਾਸ਼ਾ ਨੇ ਨਹੀਂ ਛੱਡਿਆ। ਟ੍ਰੇਨ ਦੀ A1 (2nd ਏਸੀ), B2, B3 (3rd ਏਸੀ) ਅਤੇ s9 (ਸਲੀਪਰ) ਕੋਚ 'ਚ ਬਦਮਾਸ਼ਾ ਨੇ ਇਸ ਲੁੱਟ-ਖਸੁੱਟ ਦੀ ਘਟਨਾ ਨੂੰ ਅੰਜਾਮ ਦਿਤਾ। ਬਦਮਾਸ਼ਾ ਨੇ ਲੁੱਟ-ਖਸੁੱਟ 'ਚ ਮੁਸਾਫਰਾਂ ਨੂੰ ਮਾਰਿਆ-ਝੰਬਿਆ ਵੀ। ਜਿਸ 'ਚ ਕੁੱਝ ਮੁਸਾਫਰਾਂ ਨੂੰ ਸੱਟਾਂ ਵੀ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 200 ਤੋਂ ਜ਼ਿਆਦਾ ਮੁਸਾਫਿਰਾਂ ਨਾਲ ਲੁੱਟ ਹੋਈ ਹੈ। ਦਰਅਸਲ, ਟ੍ਰੇਨ 12350 ਵੀਕਲੀ ਟ੍ਰੇਨ ਹੈ, ਜੋ ਨਵੀਂ ਦਿੱਲੀ ਤੋਂ ਭਾਗਲਪੁਰ ਜਾਂਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾ ਨੇ ਮੁਸਾਫਰਾਂ ਤੋਂ ਮੋਬਾਇਲ, ਲੈਪਟਾਪ, ਗਹਿਣੇ ਅਤੇ ਕੈਸ਼ ਸਾਰੇ ਖੌਹ ਲਏ। ਹਾਲਾਂਕਿ ਇਸ ਮਾਮਲੇ 'ਚ ਜਮਾਲਪੁਰ 'ਚ ਐਫਆਈਆਰ ਦਰਜ ਕਰਾਈ ਗਈ ਹੈ। ਹਾਲਾਂਕਿ, ਹੁਣ ਤੱਕ ਇਕ ਵੀ ਬਦਮਾਸ਼ ਪੁਲਿਸ ਦੀ ਗਿ੍ਰਫਤ 'ਚ ਨਹੀਂ ਆਏ ਹਨ। ਟ੍ਰੇਨ 'ਚ ਲੁੱਟ-ਖਸੁੱਟ ਦੀ ਘਟਨਾ ਤੋਂ ਬਾਅਦ ਜਮਾਲਪੁਰ ਤੋਂ ਟ੍ਰੇਨ ਰਾਤ 11.48 'ਚ ਭਾਗਲਪੁਰ ਲਈ ਰਵਾਨਾ ਹੋਈ ਸੀ।