ਸੀਬੀਆਈ : 5 ਅਧਿਕਾਰੀਆਂ ਦੀ ਬਦਲੀ, ਅਨੀਸ਼ ਪ੍ਰਸਾਦ ਡਿਪਟੀ ਡਾਇਰੈਕਟਰ ਬਣੇ ਰਹਿਣਗੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੈਂਟਰਲ ਇੰਵੈਸਟਿਗੇਸ਼ਨ ਬਿਊਰੋ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਵਿਵਾਦਾਂ ਵਿਚ ਹੈ। ਵਿਵਾਦਾਂ ਦੇ ਵਿਚ ਹੁਣ ਸੀਬੀਆਈ ਵਿਚ ਅਧਿਕਾਰੀਆਂ ਦੀ ਬਦਲੀ ਦੀ ਕਵਾਇਦ ਸ਼ੁਰੂ ...

CBI chief Alok Verma

ਨਵੀਂ ਦਿੱਲੀ : ਸੈਂਟਰਲ ਇੰਵੈਸਟਿਗੇਸ਼ਨ ਬਿਊਰੋ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਵਿਵਾਦਾਂ ਵਿਚ ਹੈ। ਵਿਵਾਦਾਂ ਦੇ ਵਿਚ ਹੁਣ ਸੀਬੀਆਈ ਵਿਚ ਅਧਿਕਾਰੀਆਂ ਦੀ ਬਦਲੀ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸੀਬੀਆਈ ਸੂਤਰਾਂ ਦੇ ਮੁਤਾਬਕ ਪੰਜ ਅਧਿਕਾਰੀਆਂ ਦਾ ਟਰਾਂਸਫਰ ਹੋਇਆ ਹੈ। ਇਸ ਵਿਚ ਜੇਡੀ ਅਜੈ ਭਟਨਾਗਰ, ਡੀਆਈਜੀ ਐਮਕੇ ਸਿਨਹਾ, ਡੀਆਈਜੀ ਤਰੁਣ ਗਉਬਾ, ਜੇਡੀ ਮੁਰੁਗੇਸਨ ਅਤੇ ਏਡੀ ਏਕ ਸ਼ਰਮਾ ਦੀ ਬਦਲੀ ਕੀਤਾ ਗਿਆ ਹੈ।

ਅਨੀਸ਼ ਪ੍ਰਸਾਦ ਨੂੰ ਸੀਬੀਆਈ ਹੈਡਕੁਆਟਰ ਐਡਮਨਿਸਟਰੇਸ਼ਨ ਡਿਪਟੀ ਡਾਇਰੈਕਟਰ ਦੇ ਅਹੁਦੇ 'ਤੇ ਬਰਕਰਾਰ ਰੱਖਿਆ ਗਿਆ ਹੈ। ਉਥੇ ਹੀ ਕੇਆਰ ਚੌਰਸੀਆ ਨੂੰ ਸਪੈਸ਼ਲ ਯੁਨਿਟ ਵਨ ਦਾ ਹੈਡ ਬਣਾਇਆ ਗਿਆ ਹੈ। ਇਹ ਯੁਨਿਟ ਸਰਵਿਲਾਂਸ ਦੀ ਜ਼ਿੰਮੇਵਾਰੀ ਸੰਭਾਲਦੀ ਹੈ। ਦੱਸ ਦਈਏ ਕਿ ਪਿਛਲੇ ਕੁੱਝ ਸਮੇਂ ਤੋਂ ਸੀਬੀਆਈ ਲਗਾਤਾਰ ਸੁਰਖੀਆਂ ਵਿਚ ਰਹੀ ਹੈ। ਆਲਾ ਅਧਿਕਾਰੀਆਂ ਦੇ ਵਿਚਕਾਰ ਹੋਈ ਖਿੱਚੋਤਾਣ ਅਤੇ ਫਿਰ ਸਰਕਾਰ ਦੇ ਦਖਲ ਤੋਂ ਬਾਅਦ ਸੁਪ੍ਰੀਮ ਕੋਰਟ ਪੁੱਜੇ ਮਾਮਲੇ ਨੇ ਸੀਬੀਆਈ ਵਿਚ ਜਾਰੀ ਘਮਾਸਾਨ ਨੂੰ ਜ਼ਾਹਰ ਕੀਤਾ ਸੀ।