ਜੀ ਕੇ ਵਿਰੁਧ ਐਫ਼ਆਈਆਰ ਦਰਜ ਕਰਨ ਪਿਛੋਂ ਸੁਖਬੀਰ ਬਾਦਲ ਵੀ ਅਸਤੀਫ਼ਾ ਦੇਵੇ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ........

Paramjit Singh Sarna

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ ਹੁਣ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਦਿੱਲੀ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਵਿਰੁਧ ਪਟਿਆਲਾ ਹਾਊਸ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਐਫਆਈਆਰ ਦਰਜ ਕਰਨ ਦੇ ਹੁਕਮ ਨੂੰ ਬਹਾਲ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕਿਉਂਕਿ ਗੁਰਦਵਾਰਾ ਗੋਲਕ ਦੀ ਲੁੱਟ ਖਸੁਟ ਕਰਨ ਵਾਲਿਆਂ ਨੂੰ ਸ.ਸੁਖਬੀਰ ਸਿੰਘ ਬਾਦਲ ਨੇ ਹੀ ਮਨਜੀਤ ਸਿੰਘ ਜੀ ਕੇ ਨੂੰ ਦਿੱਲੀ ਕਮੇਟੀ ਦਾ ਪ੍ਰਧਾਨ ਬਣਾਇਆ ਹੋਇਆ ਹੈ,

ਇਸ ਲਈ ਜੀ ਕੇ ਬਾਰੇ ਅਸਲ ਦੋਸ਼ੀ ਸੁਖਬੀਰ ਸਿੰਘ ਬਾਦਲ ਹਨ। ਉਨਾਂ੍ਹ ਮੰਗ ਕੀਤੀ ਕਿ ਦਿੱਲੀ ਗੁਰਦਵਾਰਾ ਕਮੇਟੀ ਦਾ ਜਨਰਲ ਹਾਊਸ ਭੰਗ ਕਰ ਕੇ, ਆਮ ਚੋਣਾਂ ਕਰਵਾਈਆਂ ਜਾਣ। ਇਥੇ ਇਕ ਬਿਆਨ 'ਚ ਸ.ਸਰਨਾ ਨੇ ਕਿਹਾ, “ ਸ਼੍ਰੋਮਣੀ ਕਮੇਟੀ ਜਾ ਦਿੱਲੀ ਕਮੇਟੀ ਦੇ ਇਤਿਹਾਸ ਵਿਚ ਪਹਿਲਾ ਕਦੇ ਨਹੀ ਹੋਇਆ ਕਿ ਇਨ੍ਹਾ ਸੰਸਥਾਵਾ ਦੇ ਪ੍ਰਧਾਨ ਜਾ ਅਹੁਦੇਦਾਰਾ ਵਿਰੁੱਧ ਗੁਰੂ ਕੀ ਗੋਲਕ ਦੀ ਲੁੱਟ-ਖਸੁੱਟ ਨਾਲ ਸਬੰਧਤ ਦੋਸ਼ਾ ਦੀ ਪੁਲਿਸ ਜਾਚ ਤੋ ਬਾਅਦ ਕੋਰਟ ਦੇ ਆਦੇਸ਼ਾ ਨਾਲ ਐਫ.ਆਈ.ਆਰ ਦਰਜ਼ ਕੀਤੀ ਗਈ ਹੋਵੇ। 

10 ਸਾਲਾ ਤਕ  ਪੰਜਾਬ ਨੂੰ ਲੁੱਟਣ ਤੋ ਬਾਅਦ ਬਾਦਲ ਪਰਿਵਾਰ ਨੇ ਦਿੱਲੀ ਦੇ ਗੁਰਦੁਆਰੇ ਲੁੱਟ ਕੇ ਆਪਣੇ ਖਜ਼ਾਨੇ ਭਰਨੇ ਸ਼ੁਰੂ ਕੀਤੇ ਤੇ ਜੋ ਗੁਰੂ ਦੀ ਗੋਲਕ ਦੀ ਲੁੱਟ-ਖਸੁੱਟ ਜੀ.ਕੇ. ਤੇ ਉਸ ਦੇ ਸਾਥੀਆ— ਨੇ ਕੀਤੀ ਉਸ ਪਿਛੇ ਪਾਰਟੀ ਲੀਡਰਸ਼ਿਪ ਦਾ ਪੂਰਾ-ਪੂਰਾ ਹੱਥ ਹੈ। ਬਾਦਲ ਦਲ ਤੇ ਬਾਦਲ ਪਰਿਵਾਰ ਨੂੰ ਦੇਸ਼ ਦੇ ਕਾਨੂੰਨ ਤੇ ਗੁਰੂ ਦੀ ਕਚਹਿਰੀ 'ਚ ਗੋਲਕ ਲੁੱਟਣ ਦੇ ਕੀਤੇ ਅਪਰਾਧ ਦੀ ਮਾਫੀ ਨਹੀ ਮਿਲ ਸਕਦੀ।“ਉਨ੍ਹਾਂ ਕੇਜਰੀਵਾਲ ਸਰਕਾਰ ਨੂੰ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ।