ਪਤਨੀ ਜੇਕਰ ਪਤੀ ਨੂੰ ਥੱਪੜ ਮਾਰੇ ਤਾਂ ਇਹ ਖ਼ੁਦਕੁਸ਼ੀ ਲਈ ਉਕਸਾਉਣਾ ਨਹੀਂ : ਅਦਾਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈਕੋਰਟ ਇਕ ਵੱਡਾ ਫੈਸਲਾ ਲਿਆ ਹੈ ਉਨ੍ਹਾਂ ਕਿਹਾ ਕਿ ਕੋਈ ਮਹਿਲਾ  ਜੇਕਰ ਦੂਜਿਆਂ  ਦੇ ਸਾਹਮਣੇ ਪਤੀ ਨੂੰ ਥੱਪੜ ਮਾਰੇ ਹੈ ਤਾਂ ਸਿਰਫ ਇਸ ਇਕ ਘਟਨਾ ਨੂੰ...

woman Acquitted case

ਨਵੀਂ ਦਿੱਲੀ: ਦਿੱਲੀ ਹਾਈਕੋਰਟ ਇਕ ਵੱਡਾ ਫੈਸਲਾ ਲਿਆ ਹੈ ਉਨ੍ਹਾਂ ਕਿਹਾ ਕਿ ਕੋਈ ਮਹਿਲਾ  ਜੇਕਰ ਦੂਜਿਆਂ  ਦੇ ਸਾਹਮਣੇ ਪਤੀ ਨੂੰ ਥੱਪੜ ਮਾਰੇ ਹੈ ਤਾਂ ਸਿਰਫ ਇਸ ਇਕ ਘਟਨਾ ਨੂੰ ਖੁਦਕੁਸ਼ੀ ਲਈ ਉਕਸਾਵਾ ਨਹੀਂ ਮਾਨਿਆਂ ਜਾਵੇਗਾ। ਪਤੀ ਨੂੰ ਖੁਦਕੁਸ਼ੀ  ਲਈ ਉਕਸਾਉਣ ਦੇ ਇਲਜ਼ਾਮ ਤੋਂ ਮਹਿਲਾ ਨੂੰ ਬਰੀ ਕਰਦੇ ਹੋਏ ਹਾਈਕੋਰਟ ਨੇ ਇਹ ਟਿੱਪਣੀ ਕੀਤੀ। 

ਇਸ ਮਾਮਲੇ ਬਾਰੇ ਜਸਟਿਸ ਸੰਜੀਵ ਸਚਦੇਵਾ ਨੇ ਕਿਹਾ ਕਿ ਇੱਕੋ ਜਿਹੇ ਹਲਾਤ  'ਚ ਦੂਜਿਆਂ ਦੇ ਸਾਹਮਣੇ ਥੱਪੜ ਮਾਰੇ ਜਾਣ ਨਾਲ ਕੋਈ ਵਿਅਕਤੀ ਕੁਦਕੁਸ਼ੀ ਦੀਆਂ ਨਹੀਂ ਸੋਚੇਗਾ। ਜੇਕਰ ਥੱਪੜ ਮਾਰਨ ਨੂੰ ਉਕਸਾਵਾ ਮੰਣਦੇ ਹਨ ਤਾਂ ਧਿਆਨ ਰੱਖੋ ਕਿ ਇਹ ਚਾਲ ਚਲਣ ਅਜਿਹਾ ਹੋਣਾ ਚਾਹੀਦਾ ਹੈ ਜੋ ਕਿਸੇ ਇਕੋ ਵਰਗੇ ਵਿਵੇਕਸ਼ੀਲ ਇੰਸਾਨ ਨੂੰ ਖੁਦਕੁਸ਼ੀ ਵੱਲ ਲੈ ਜਾਵੇ।’

ਕੋਰਟ ਨੇ ਕਿਹਾ ਕਿ ਮਹਿਲਾ  ਦੇ ਖਿਲਾਫ ਕਾਰਵਾਈ ਜਾਰੀ ਰੱਖਣ ਦਾ ਕੋਈ ਆਧਾਰ ਨਹੀਂ ਹੈ। ਉਸ ਦੇ ਖਿਲਾਫ ਸ਼ੁਰੂ 'ਚ ਕੇਸ ਦਾ ਕੋਈ ਨਤੀਜਾ ਨਹੀਂ ਨਿਕਲੇਗਾ। ਸਿਰਫ ਤਸ਼ੱਦਦ ਦੇਣਾ ਹੋਵੇਗਾ। ਹਾਈਕੋਰਟ ਨੇ ਕਿਹਾ ਕਿ ਟਰਾਏਲ ਕੋਰਟ ਵਲੋਂ ਆਈਪੀਸੀ ਦੀ ਧਾਰਾ 396  ਦੇ ਤਹਿਤ ਮਹਿਲਾ ਦੇ ਖਿਲਾਫ ਪਹਿਲਾਂ ਅੱਖੀ ਦੇਖੇ ਸਬੂਤ ਮੌਜੂਦ ਹੋਣ ਦੀ ਗੱਲ ਕਹਿਣਾ ਪੂਰੀ ਤਰ੍ਹਾਂ ਗਲਤ ਹੈ।  

ਪ੍ਰੌਕਸੀਸ਼ਨ ਦੇ ਮੁਤਾਬਕ 2 ਅਗਸਤ, 2015 ਨੂੰ ਮਹਿਲਾ ਦੇ ਪਤੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਅਗਲੇ ਦਿਨ ਹਸਪਤਾਲ 'ਚ ਮੌਤ ਹੋ ਗਈ। ਖੁਦਕੁਸ਼ੀ ਨੋਟ ਦੇ ਅਧਾਰ 'ਤੇ ਪੁਲਿਸ ਨੇ ਪਤਨੀ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਣ ਦਾ ਕੇਸ ਦਰਜ ਕੀਤਾ ਸੀ। ਟਰਾਏਲ ਕੋਰਟ ਨੇ ਵੇਖਿਆ ਕਿ ਮਹਿਲਾ ਨੇ 31 ਜੁਲਾਈ, 2015 ਨੂੰ ਪਤੀ ਨੂੰ ਸਭ ਦੇ ਸਾਹਮਣੇ ਥੱਪੜ ਮਾਰਿਆ ਸੀ ਅਤੇ 2 ਅਗਸਤ ਨੂੰ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤਾ। ਮਹਿਲਾ ਦੇ ਸਸੁਰ ਨੇ ਇਲਜ਼ਾਮ ਲਗਾਇਆ ਸੀ ਕਿ ਬੇਟੇ ਨੇ ਪਤਨੀ ਕਾਰਨ ਖੁਦਕੁਸ਼ੀ ਸੀ। ਹਾਈਕੋਰਟ ਨੇ ਕਿਹਾ ਕਿ ਖੁਦਕੁਸ਼ੀ ਨੋਟ 'ਚ ਥੱਪੜ ਮਾਰਨ ਦੀ ਘਟਨਾ ਦਾ ਜ਼ਿਕਰ ਨਹੀਂ ਸੀ।