ਕਿਸਾਨ ਆਗੂ ਬਲਦੇਵ ਸੇਖੋਂ ਨੇ ਬਣਾਈ ਕੇਂਦਰ ਸਰਕਾਰ ਦੀ ਰੇਲ,ਦਿੱਤੀ ਸਿੱਧੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ''ਸਾਡੇ ਗੁਰੂਆਂ ਨੇ ਸ਼ਾਂਤਮਈ ਢੰਗ ਦਾ ਦਿੱਤਾ ਉਦੇਸ਼''

Farmer leader Baldev Sekhon And Arpan Kaur

ਨਵੀਂ ਦਿੱਲੀ( ਅਰਪਨ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।  

ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਕਿਸਾਨ ਆਗੂ ਬਲਦੇਵ ਸੇਖੋਂ  ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਸਰਕਾਰ ਦਾ ਰਵਈਆ ਕਿਸਾਨ ਪੱਖੀ ਨਹੀਂ ਹੈ ਕਿਸਾਨਾਂ ਦੇ ਅੰਦੋਲਨ ਨੂੰ ਲੰਮਾ ਲਿਜਾ ਰਹੀ ਹੈ।

ਸਰਕਾਰ ਨੂੰ ਲੱਗਦਾ ਵੀ ਕਿਸਾਨ ਆਪੇ ਇੱਥੋਂ ਚਲੇ ਜਾਣਗੇ, ਉਹਨਾਂ ਦੀ ਸੋਚ ਗਲਤ ਹੈ, ਕਿਉਂਕਿ ਸਾਡਾ ਇਹ ਕਿਸਾਨੀ ਮੋਰਚਾ ਪੂਰੇ ਦੇਸ਼ ਵਿਚ  ਚੱਲ ਰਿਹਾ ਹੈ ਅਤੇ ਕੈਨੇਡਾ ਦੇ ਪ੍ਰਧਾਨਮੰਤਰੀ ਨੇ ਸਾਡੀ ਹਮਾਇਤ ਵੀ ਕੀਤੀ ਹੈ ਹੋਰ ਵੀ ਦੇਸ਼ਾਂ ਵਿਚ ਅੰਦੋਲਨ ਹੋ ਰਹੇ ਹਨ।

ਉਹਨਾਂ ਕਿਹਾ ਕਿ ਬਾਬੇ ਨਾਨਕ ਨੇ ਸਾਨੂੰ ਖੇਤੀ ਦਾ ਧੰਦਾ  ਵਿਰਾਸਤ ਵਿਚ ਦਿੱਤਾ  ਪਰ ਇਸ ਬੇਈਮਾਨ ਸਰਕਾਰ  ਨੇ ਸਾਡੀ ਵਿਰਾਸਤ ਨੂੰ ਖੋਹਣ ਲਈ  ਕੋਰੋਨਾ ਦਾ ਬਹਾਨਾ ਲਾਇਆ  ਦਫਾ 44 ਲਾ ਕੇ ਤਿੰਨ ਕਾਨੂੰਨ ਲਿਆਂਦੇ ਹਨ। ਜਿਹਨਾਂ ਨੂੰ ਪਾਸ ਕਰਕੇ ਸਾਡੇ ਉਪਰ ਥੋਪ ਦਿੱਤੇ।

 ਉਹਨਾਂ ਕਿਹਾ ਕਿ  ਮੋਦੀ ਸਰਕਾਰ ਨੇ ਵੀ ਬਹੁਤ ਸਾਰੀਆਂ ਟੀਮਾਂ ਮੋਰਚੇ ਵਿਚ ਛੱਡੀਆਂ ਹਨ ਵੀ ਕਿਸਾਨ ਇਸ ਤਰ੍ਹਾਂ  ਕੀ ਕਰ ਰਹੇ ਹਨ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪਰ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਹੈ ਅਸੀਂ ਤਿੰਨੋਂ ਕਾਨੂੰਨ ਰੱਦ ਕਰਵਾ ਕੇ ਇਥੋਂ ਆਪਣੇ ਆਪਣੇ ਰਾਜਾਂ ਵਿਚ ਜਾਵਾਂਗੇ।

 ਉਹਨਾਂ ਕਿਹਾ ਕਿ ਅਸੀਂ ਬਹੁਤ ਸਾਰੇ ਅੰਦੋਲਨ ਵੇਖੇ ਹਨ  ਇਸਤੋਂ ਮਾੜੇ ਸਮੇਂ ਵੀ ਵੇਖੇ ਪਰ ਅਸੀਂ ਅੱਜ ਖੁਸ਼ ਹਾਂ ਕਿਉਂਕਿ ਸਾਡਾ ਭਾਈਚਾਰਾ, ਸਾਡੀ ਨੌਜਵਾਨ ਪੀੜ੍ਹੀ, ਮਜ਼ਦੂਰ , ਕਲਾਕਾਰ, ਵਕੀਲ ਇਸ ਵਿਸ਼ੇ ਤੇ ਇਕ ਹਨ।  ਇਹ ਅੰਦੋਲਨ  ਦਿਨੋ ਦਿਨ ਵੱਧ ਰਿਹਾ ਹੈ ਘੱਟ ਨਹੀਂ ਰਿਹਾ।

 ਆਉਣ ਵਾਲੀ 26 ਤਾਰੀਕ  ਮੋਦੀ ਸਰਕਾਰ ਨੂੰ ਦੱਸ ਦੇਵੇਗੀ ਕਿ  ਪੰਜਾਬ, ਹਰਿਆਣਾ ਦੇ ਕਿੰਨੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ।  ਇਸ ਸੰਘਰਸ਼ ਨੂੰ ਹੋਰ  ਤਿੱਖਾ ਕੀਤਾ ਜਾਵੇਗਾ ਕਿਉਂਕਿ ਅਸੀਂ ਕਰੋ ਜਾਂ ਮਰੋ ਵਾਲੀ ਗੱਲ ਤੇ ਸ਼ਾਂਤਮਈ ਢੰਗ ਨਾਲ ਆ ਗਏ ਕਿਉਂਕਿ  ਸਾਡੇ ਗੁਰੂਆਂ ਨੇ ਸ਼ਾਂਤਮਈ ਢੰਗ ਦਾ ਉਦੇਸ਼ ਦਿੱਤਾ ਅਸੀਂ ਉਹਨਾਂ ਦੇ  ਦਿਸ਼ਾਂ ਨਿਰਦੇਸ਼ਾਂ ਤੇ ਚੱਲਾਂਗੇ।

ਉਹਨਾਂ ਕਿਹਾ ਕਿ ਸਾਡੇ ਕੋਲ 6 ਮਹੀਨਿਆਂ ਦਾ ਰਾਸ਼ਨ ਹੈ ਤੇ ਸਾਨੂੰ ਲੋਕਾਂ ਦੀ ਵੀ ਬਹੁਤ ਮਦਦ ਮਿਲ ਰਹੀ ਹੈ ਐਨ ਆਰ ਆਈ ਵੀਰ ਵੀ  ਸੇਵਾ ਭੇਜ ਰਹੇ ਹਨ। ਅਸੀ ਇਹ ਮੋਰਚਾ ਸਾਲ ਵੀ ਚਲਾ ਸਕਦੇ ਹਾਂ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਦੀਆਂ ਗੱਲਾਂ ਵਿਚ ਨਾ ਆਉਣ।