ਦਿੱਲੀ ਪੁਲਿਸ ‘ਤੇ ਕੋਰੋਨਾ ਦਾ ਕਹਿਰ, 300 ਪੁਲਿਸ ਕਰਮਚਾਰੀ ਪਾਜ਼ੇਟਿਵ
ਨਾਲ ਹੀ ਦਿੱਲੀ ਦੀਆਂ ਤਿੰਨ ਜੇਲ੍ਹਾਂ ਦੇ 46 ਕੈਦੀ ਅਤੇ 43 ਕਰਮਚਾਰੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ
ਨਵੀਂ ਦਿੱਲੀ : ਕੋਰੋਨਾ ਨੇ ਇਕ ਵਾਰ ਫਿਰ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਰਾਜਧਾਨੀ ਵਿਚ ਕੋਰੋਨਾ ਦਾ ਵੱਡਾ ਧਮਾਕਾ ਹਇਆ ਹੈ। ਦਿੱਲੀ ਪੁਲਿਸ ਦੇ ਲਗਭਗ 300 ਕਰਮਚਾਰੀ ਕੋਰੋਨਾ ਦੀ ਤੀਜੀ ਲਹਿਰ ਵਿੱਚ ਪਾਜ਼ੇਟਿਵ ਪਾਏ ਗਏ ਹਨ।
ਦਿੱਲੀ ਪੁਲਿਸ ਦੇ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਇਹਨਾਂ ਸੰਕਰਮਿਤਾਂ ਵਿੱਚ ਦਿੱਲੀ ਪੁਲਿਸ ਦੇ ਲੋਕ ਸੰਪਰਕ ਅਧਿਕਾਰੀ (ਪੀਆਰਓ) ਅਤੇ ਪੁਲਿਸ ਦੇ ਵਧੀਕ ਕਮਿਸ਼ਨਰ ਚਿਨਮਯ ਬਿਸਵਾਲ ਸ਼ਾਮਲ ਹਨ। ਇਸਦੇ ਨਾਲ ਹੀ ਦਿੱਲੀ ਦੀਆਂ ਤਿੰਨ ਜੇਲ੍ਹਾਂ ਦੇ 46 ਕੈਦੀ ਅਤੇ 43 ਕਰਮਚਾਰੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 1,79,723 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 46,569 ਲੋਕ ਠੀਕ ਹੋ ਗਏ ਹਨ। ਇਸ ਦੇ ਨਾਲ ਹੀ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਇਸ ਮਹਾਂਮਾਰੀ ਨਾਲ ਕੱਲ੍ਹ 146 ਮਰੀਜ਼ਾਂ ਦੀ ਮੌਤ ਹੋ ਗਈ।