ਪੰਜ ਸੂਬਿਆਂ ਲਈ ਕੋਵਿਡ ਵੈਕਸੀਨ ਦੇ ਸਰਟੀਫ਼ਿਕੇਟ ਤੋਂ ਹਟਾਈ ਗਈ PM ਮੋਦੀ ਦੀ ਤਸਵੀਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਿਹਤ ਮੰਤਰਾਲੇ ਦਾ ਫ਼ੈਸਲਾ 

Vaccine Certificate

ਪਹਿਲਾਂ ਕੋਵਿਡ ਵੈਕਸੀਨ ਸਰਟੀਫਿਕੇਟ 'ਤੇ ਲੱਗਦੀ ਸੀ ਪੀਐਮ ਮੋਦੀ ਦੀ ਤਸਵੀਰ

ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਗੋਆ ਅਤੇ ਮਨੀਪੁਰ 'ਚ ਹੋ ਰਹੀਆਂ ਹਨ ਵਿਧਾਨ ਸਭਾ ਚੋਣਾਂ 

ਚੰਡੀਗੜ੍ਹ : ਦੇਸ਼ ਦੇ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਬੀਤੇ ਦਿਨ ਚੋਣ ਜ਼ਾਬਤਾ ਵੀ ਲੱਗ ਚੁੱਕਾ ਹੈ।  ਚੋਣ ਕਮਿਸ਼ਨ ਨੇ ਸਾਰੀਆਂ ਸਿਆਸੀ ਰੈਲੀਆਂ ਅਤੇ ਪ੍ਰਚਾਰ 'ਤੇ ਰੋਕ ਲਗਾ ਦਿਤੀ ਹੈ।

ਇਸ ਦੇ ਚਲਦਿਆਂ ਹੀ ਚੋਣ ਕਮਿਸ਼ਨ ਨੇ ਵੱਡਾ ਫ਼ੈਸਲਾ ਲਿਆ ਹੈ। ਦੱਸ ਦੇਈਏ ਕਿ ਹੁਣ ਇਨ੍ਹਾਂ ਪੰਜ ਸੂਬਿਆਂ ਜਿਥੇ ਚੋਣਾਂ ਹੋਣ ਜਾ ਰਹੀਆਂ ਹਨ ਉਥੇ ਵੈਕਸੀਨ ਸਰਟੀਫਿਕੇਟਾਂ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਫ਼ੋਟੋ ਹਟਾ ਦਿਤੀ ਗਈ ਹੈ।

ਇਸ ਫ਼ੈਸਲਾ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਪਹਿਲਾਂ ਵੈਕਸੀਨ ਸਰਟੀਫ਼ਿਕੇਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲਗਦੀ ਸੀ ਪਰ ਹੁਣ ਪੰਜਾਬ, ਉੱਤਰਾਖੰਡ, ਉੱਤਰਪ੍ਰਦੇਸ਼, ਮਣੀਪੁਰ ਅਤੇ ਗੋਆ ਵਿਚ ਹੁਣ ਸਰਟੀਫ਼ਿਕੇਟ 'ਤੇ ਤਸਵੀਰ ਲਗਾਉਣ 'ਤੇ ਪਾਬੰਦੀ ਲਗਾ ਦਿਤੀ ਹੈ।