ਭਾਰਤੀ ਸਿੱਖ ਫੌਜੀਆਂ ਨੂੰ ਜਲਦ ਮਿਲਣਗੇ ਵਿਸ਼ੇਸ਼ ਹੈਲਮੇਟ, ਐਮਰਜੈਂਸੀ ਖਰੀਦ ਪ੍ਰਕਿਰਿਆ ਸ਼ੁਰੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਮਰਜੈਂਸੀ ਖਰੀਦ ਪ੍ਰਕਿਰਿਆ ਤਹਿਤ 12,730 ਹੈਲਮੇਟ ਖਰੀਦਣ ਲਈ ਰਿਕਵੈਸਟ ਫ਼ਾਰ ਪ੍ਰਪੋਜ਼ਲ ਜਾਰੀ ਕੀਤਾ ਹੈ।   

Indian Sikh soldiers to get special helmets soon, emergency procurement process begins

 

ਨਵੀਂ ਦਿੱਲੀ- ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਨੂੰ ਜਲਦ ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਗਏ ਬੈਲਿਸਟਿਕ ਹੈਲਮੇਟ ਮਿਲਣ ਜਾ ਰਹੇ ਹਨ। ਫ਼ੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੱਖਿਆ ਮੰਤਰਾਲੇ ਵਲੋਂ ਖਰੀਦ ਲਈ ਇਹ ਇਕ ਤਰ੍ਹਾਂ ਦਾ ਪਹਿਲਾ ਹੁਕਮ ਹੈ। ਰੱਖਿਆ ਮੰਤਰਾਲਾ ਨੇ ਐਮਰਜੈਂਸੀ ਖਰੀਦ ਪ੍ਰਕਿਰਿਆ ਤਹਿਤ 12,730 ਹੈਲਮੇਟ ਖਰੀਦਣ ਲਈ ਰਿਕਵੈਸਟ ਫ਼ਾਰ ਪ੍ਰਪੋਜ਼ਲ ਜਾਰੀ ਕੀਤਾ ਹੈ।   

ਦੱਸ ਦਈਏ ਕਿ ਬੈਲਿਸਟਿਕ ਹੈਲਮੇਟ ਦਾ ਇਸਤੇਮਾਲ ਪੂਰੇ ਸਿਰ ਨੂੰ ਢੱਕਣ ਲਈ ਕੀਤਾ ਜਾਵੇਗਾ। ਪ੍ਰਪੋਜ਼ਲ ਵਿਚ ਹੈਲਮੇਟ ਦੇ ਡਿਜ਼ਾਈਨ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇਹ ਸਿੱਖ ਜਵਾਨਾਂ ਦੇ ਸਿਰ ਦੇ ਆਕਾਰ ਦੇ ਅਨੁਸਾਰ ਹੋਣਾ ਚਾਹੀਦਾ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਜਵਾਨਾਂ ਲਈ 8911 ਵੱਡੇ ਅਤੇ 3819 ਵਾਧੂ ਵੱਡੇ ਹੈਲਮੇਟ ਖਰੀਦਣ ਦਾ ਪ੍ਰਸਤਾਵ ਹੈ। ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਵਿਚ ਸਿੱਖ ਫ਼ੌਜੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹ ਦੁਨੀਆ ਦੀ ਪਹਿਲੀ ਖਰੀਦ ਹੋਵੇਗੀ, ਜਿਸ ਨੂੰ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਹੈ। 

ਅਧਿਕਾਰੀਆਂ ਮੁਤਾਬਕ ਇਸ ਹੈਲਮੇਟ ਨੂੰ ਵੱਧ ਆਰਾਮਦਾਇਕ ਅਤੇ ਜੰਗ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਵਰਤੋਂ 'ਚ ਆਉਣ ਵਾਲੇ ਹੈਲਮੇਟ ਉਨ੍ਹਾਂ ਸਿੱਖ ਫ਼ੌਜੀਆਂ ਦੀ ਸੁਰੱਖਿਆ ਅਤੇ ਆਰਮ ਦੇ ਅਨੁਕੂਲ ਨਹੀਂ ਹਨ, ਜੋ ਕਿ ਪੱਗੜੀ ਦੇ ਉੱਪਰ ਪਹਿਨਦੇ ਹਨ। ਇਕ ਕੰਪਨੀ ਨੇ ਪਿਛਲੇ ਸਾਲ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਸਿੱਖ ਫ਼ੌਜੀਆਂ ਲਈ ਹੈਲਮੇਟ ਦੀ ਖੋਜ ਕੀਤੀ ਸੀ। ਰਿਪੋਰਟਾਂ ਮੁਤਾਬਕ ਹੈਲਮੇਟ ਦੁਨੀਆ ਭਰ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਹੈਲਮੇਟ ਹੈ, ਕਿਉਂਕਿ ਅੱਜ ਤੱਕ ਸਿੱਖ ਫ਼ੌਜੀ ਅਜਿਹੇ ਹੈਲਮੇਟ ਦਾ ਇਸਤੇਮਾਲ ਕਰਨ ਵਿਚ ਅਸਮਰੱਥ ਸਨ, ਜਿਸ ਨੂੰ ਪੱਗੜੀ ਦੇ ਉੱਪਰ ਆਰਾਮ ਨਾਲ ਪਹਿਨਿਆ ਜਾ ਸਕੇ।