UP: ਖੇਡਦੇ ਹੋਏ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 6 ਸਾਲਾ ਬੱਚਾ, 5 ਘੰਟੇ ਬਾਅਦ ਬਚਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਪਹਿਰ ਕਰੀਬ 12:15 ਵਜੇ ਉਹ ਖੇਡਦੇ ਹੋਏ ਟਿਊਬਵੈੱਲ ਨੇੜੇ ਜਾ ਕੇ ਖੁੱਲ੍ਹੇ ਬੋਲਵੈੱਲ ਵਿਚ ਜਾ ਡਿੱਗਿਆ

UP: 6-year-old boy falls into 60-feet deep borewell while playing, rescued after 5 hours

 

ਹਾਪੁੜ -  ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ 'ਚ ਖੇਡਦੇ ਹੋਏ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਇਕ ਬੱਚੇ ਨੂੰ ਪੰਜ ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਬਚਾ ਲਿਆ ਗਿਆ ਹੈ। ਬੱਚਾ ਠੀਕ ਹੈ, ਪਰ ਉਸ ਨੂੰ ਸਾਧਾਰਨ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਮਾਮਲਾ ਹਾਪੁੜ ਦੇ ਕੋਟਲਾ ਸਾਦਤ ਦੇ ਮੁਹੱਲਾ ਫੂਲ ਗੜ੍ਹੀ ਦਾ ਹੈ। ਮੋਹਸਿਨ ਦਾ 6 ਸਾਲਾ ਬੇਟਾ ਮਾਵੀਆ ਮੰਗਲਵਾਰ ਨੂੰ ਘਰ ਦੇ ਬਾਹਰ ਖੇਡ ਰਿਹਾ ਸੀ। 

ਇਸ ਦੌਰਾਨ ਦੁਪਹਿਰ ਕਰੀਬ 12:15 ਵਜੇ ਉਹ ਖੇਡਦੇ ਹੋਏ ਟਿਊਬਵੈੱਲ ਨੇੜੇ ਜਾ ਕੇ ਖੁੱਲ੍ਹੇ ਬੋਲਵੈੱਲ ਵਿਚ ਜਾ ਡਿੱਗਿਆ। ਬੱਚੇ ਦੇ ਬੋਰਵੈੱਲ 'ਚ ਡਿੱਗਣ ਤੋਂ ਥੋੜ੍ਹੀ ਦੇਰ ਬਾਅਦ ਪਰਿਵਾਰ ਵਾਲਿਆਂ ਨੂੰ ਹਾਦਸੇ ਦਾ ਪਤਾ ਲੱਗਾ। ਮਾਮਲੇ ਦੀ ਸੂਚਨਾ ਮਿਲਦੇ ਹੀ ਐਸਪੀ ਦੀਪਕ ਭੁੱਕਰ ਸਮੇਤ ਪ੍ਰਸ਼ਾਸਨਿਕ ਟੀਮ ਮੌਕੇ 'ਤੇ ਪਹੁੰਚ ਗਈ।
ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ 'ਚ ਫਸਣ ਤੋਂ ਬਾਅਦ ਤੋਂ ਬੱਚਾ ਲਗਾਤਾਰ ਰੋ ਰਿਹਾ ਸੀ।

ਬਚਾਅ ਵਿਚ ਸ਼ਾਮਲ ਐਨਡੀਆਰਐਫ ਦੀ ਟੀਮ ਨੇ ਪਾਈਪ ਰਾਹੀਂ ਬੱਚੇ ਨੂੰ ਆਕਸੀਜਨ, ਪਾਣੀ ਅਤੇ ਦੁੱਧ ਦੀ ਸਪਲਾਈ ਕੀਤੀ। ਬੱਚੇ ਨੂੰ ਬੋਰਵੈੱਲ ਵਿਚ ਹਨੇਰੇ ਤੋਂ ਡਰ ਨਾ ਲੱਗੇ ਅਤੇ ਬਚਾਅ ਕਾਰਜ ਨੂੰ ਆਸਾਨ ਬਣਾਉਣ ਲਈ ਅੰਦਰ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ ਸੀ। ਅੰਦਰ ਇੱਕ ਕੈਮਰਾ ਵੀ ਭੇਜਿਆ ਗਿਆ ਸੀ ਤਾਂ ਜੋ ਬੱਚੇ ਨੂੰ ਜਲਦੀ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਪ੍ਰਗਟਾਈ ਹੈ। ਲੋਕਾਂ ਨੇ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਜਿਸ ਬੋਰਵੈੱਲ ਵਿਚ ਬੱਚਾ ਡਿੱਗਿਆ ਉਹ ਨਗਰਪਾਲਿਕਾ ਦਾ ਹੈ। ਫਿਲਹਾਲ ਇਹ ਬੰਦ ਪਿਆ ਸੀ।