Fog in Delhi-NCR: ਸੰਘਣੀ ਧੁੰਦ ਦਾ ਕਹਿਰ, 100 ਤੋਂ ਵੱਧ ਉਡਾਣਾਂ 'ਚ ਦੇਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਫਲਾਈਟ ਸਟੇਟਸ ਵੈੱਬਸਾਈਟ 'flightradar.com' 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਹਵਾਈ ਅੱਡੇ 'ਤੇ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ।

Fog in Delhi-NCR

 

Fog in Delhi-NCR: ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਵੇਰੇ 5.04 ਵਜੇ ਇੱਕ ਪੋਸਟ ਵਿੱਚ, ਏਅਰਲਾਈਨ ਕੰਪਨੀ ਇੰਡੀਗੋ ਨੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਪਹੁੰਚਣ ਤੋਂ ਪਹਿਲਾਂ ਉਡਾਣਾਂ ਦੀ ਸਥਿਤੀ ਬਾਰੇ ਨਵੀਨਤਮ ਜਾਣਕਾਰੀ ਪ੍ਰਾਪਤ ਕਰਨ ਦੀ ਅਪੀਲ ਕੀਤੀ।

ਹਵਾਈ ਅੱਡੇ ਦਾ  ਸੰਚਾਲਨ ਕਰਨ ਵਾਲੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਸਵੇਰੇ 5 ਵਜ ਕੇ 52 ਮਿੰਟ ਉਤੇ ਐਕਸ ਉੱਤੇ ਇਕ ਪੋਸਟ ਕਰ ਕੇ ਕਿਹਾ , ਸੰਘਣੀ ਧੁੰਦ ਦੇ ਕਾਰਨ ਉ਼ਡਾਣਾਂ ਦੀ ਰਵਾਨਗੀ ਉਤੇ ਅਸਰ ਪੈ ਰਿਹਾ ਹੈ। 

ਫਲਾਈਟ ਸਟੇਟਸ ਵੈੱਬਸਾਈਟ 'flightradar.com' 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਹਵਾਈ ਅੱਡੇ 'ਤੇ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ।

ਡਾਇਲ ਨੇ ਯਾਤਰੀਆਂ ਨੂੰ ਤਾਜ਼ਾ ਉਡਾਣ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਅਤੇ ਯਾਤਰੀਆਂ ਨੂੰ ਹੋਈ ਕਿਸੇ ਵੀ ਅਸੁਵਿਧਾ ਲਈ ਮੁਆਫ਼ੀ ਮੰਗੀ ਹੈ।

ਇੰਡੀਗੋ ਨੇ ਕਿਹਾ, "ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਹਵਾਈ ਅੱਡੇ ਤੱਕ ਆਪਣੀ ਯਾਤਰਾ ਲਈ ਵਾਧੂ ਸਮਾਂ ਦਿਓ ਕਿਉਂਕਿ ਦਿੱਲੀ ਵਿੱਚ ਧੁੰਦ ਦ੍ਰਿਸ਼ਟੀ ਨੂੰ ਘਟਾ ਰਹੀ ਹੈ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀ ਹੈ।"

ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਜ਼ਾਨਾ ਲਗਭਗ 1,300 ਉਡਾਣਾਂ ਭਰੀਆਂ ਜਾਂਦੀਆਂ ਹਨ।