Hisar Accident News : ਹਿਸਾਰ ֹ’ਚ ਦੁੱਧ ਦੇ ਟੈਂਕਰ ਨੇ 2 ਬਾਈਕ ਸਵਾਰਾਂ ਨੂੰ ਦਰੜਿਆ, ਮੌਕੇ 'ਤੇ ਹੀ ਮੌਤ
Hisar Accident News : ਦਿੱਲੀ-ਸਿਰਸਾ ਨੈਸ਼ਨਲ ਹਾਈਵੇਅ 'ਤੇ ਗੜ੍ਹੀ ਪਿੰਡ ਨੇੜੇ ਵਾਪਰਿਆ ਹਾਦਸਾ
Milk tanker hits 2 bike riders in Hisar, they die on the spot Latest News in Punjabi : ਹਿਸਾਰ ਦੇ ਹਾਂਸੀ ਵਿਚ, ਇਕ ਤੇਜ਼ ਰਫ਼ਤਾਰ ਦੁੱਧ ਦੇ ਟੈਂਕਰ ਨੇ ਦੋ ਬਜ਼ੁਰਗ ਬਾਈਕ ਸਵਾਰਾਂ ਨੂੰ ਕੁਚਲ ਦਿਤਾ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੁੱਧ ਟੈਂਕਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਫ਼ਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਹਾਦਸਾ ਦਿੱਲੀ-ਸਿਰਸਾ ਰਾਸ਼ਟਰੀ ਰਾਜਮਾਰਗ 'ਤੇ ਗੜ੍ਹੀ ਪਿੰਡ ਨੇੜੇ ਵਾਪਰਿਆ। ਸਥਾਨਕ ਲੋਕਾਂ ਨੇ ਪੁਲਿਸ ਨੂੰ ਦਸਿਆ ਕਿ ਬਾਈਕ ਸਵਾਰ ਹਾਂਸੀ ਤੋਂ ਗੜ੍ਹੀ ਵਲ ਜਾ ਰਹੇ ਸਨ ਅਤੇ ਟੈਂਕਰ ਵੀ ਉਸੇ ਦਿਸ਼ਾ ਵਲ ਜਾ ਰਿਹਾ ਸੀ। ਚਾਲਕ ਟੈਂਕਰ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਜਿਸ ਕਾਰਨ ਦੁੱਧ ਦੇ ਟੈਂਕਰ ਨੇ ਦੋਵੇਂ ਬਾਈਕ ਸਵਾਰਾਂ ਨੂੰ ਕੁਚਲ ਦਿਤਾ ਅਤੇ ਮੌਕੇ ਤੋਂ ਭੱਜ ਗਿਆ।
ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਦੋਵਾਂ ਦੀਆਂ ਲਾਸ਼ਾਂ ਹਾਂਸੀ ਦੇ ਸਿਵਲ ਹਸਪਤਾਲ ਲਿਆਂਦੀਆਂ ਗਈਆਂ ਜਿਨ੍ਹਾਂ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ।
(For more Punjabi news apart from Milk tanker hits 2 bike riders in Hisar, they die on the spot Latest News in Punjabi stay tuned to Rozana Spokesman)