ਅਰੁਣ ਜੇਟਲੀ ਅਮਰੀਕਾ ਤੋਂ ਵਾਪਸ ਭਾਰਤ ਪਰਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਅਰੁਣ ਜੇਟਲੀ ਅਮਰੀਕਾ ਤੋਂ ਇਲਾਜ ਕਰਾਉਣ ਮਗਰੋਂ ਸਨਿਚਰਵਾਰ ਨੂੰ ਦੇਸ਼ ਵਾਪਸ ਆ ਗਏ ਹਨ.....

Shri Arun Jaitley

ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਟਲੀ ਅਮਰੀਕਾ ਤੋਂ ਇਲਾਜ ਕਰਾਉਣ ਮਗਰੋਂ ਸਨਿਚਰਵਾਰ ਨੂੰ ਦੇਸ਼ ਵਾਪਸ ਆ ਗਏ ਹਨ। ਜੇਟਲੀ ਨੇ ਟਵੀਟ ਕੀਤਾ, 'ਵਾਪਸ ਆ ਕੇ ਖ਼ੁਸ਼ ਹਾਂ।' ਜ਼ਿਕਰਯੋਗ ਹੈ ਕਿ ਜੇਟਲੀ ਇਲਾਜ ਕਰਾਉਣ ਲਈ ਪਿਛਲੇ ਮਹੀਨੇ ਅਮਰੀਕਾ ਗਏ ਸਨ। ਇਸ ਦੀ ਵਜ੍ਹਾ ਨਾਲ ਨਰਿੰਦਰ ਮੋਦੀ ਸਰਕਾਰ ਦਾ ਛੇਵਾਂ ਅਤੇ ਆਖ਼ਰੀ ਬਜਟ ਪੇਸ਼ ਨਹੀਂ ਕਰ ਸਕੇ। ਅਮਰੀਕਾ ਜਾਣ ਤੋਂ ਪਹਿਲਾਂ ਉਹ ਮੋਦੀ ਸਰਕਾਰ ਦਾ ਵਿੱਤ ਮੰਤਰਾਲੇ ਦਾ ਕੰਮ ਕਾਜ ਸੰਭਾਲ ਰਹੇ ਸਨ ਅਤੇ ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿਚ ਇਹ ਕੰਮ ਪੀਊਸ਼ ਗੋਇਲ ਨੂੰ ਸੌਂਪ ਦਿਤਾ ਗਿਆ ਸੀ।

ਗੋਇਲ ਨੇ ਹੀ ਇਸ ਵਾਰ ਲੋਕ ਸਭਾ ਵਿਚ 2019-20 ਦਾ ਅੰਤਰਿਮ ਬਜਟ ਪੇਸ਼ ਕੀਤਾ।  ਗੋਇਲ ਨੇ ਇਕ ਟਵੀਟ ਕਰ ਕੇ ਜੇਟਲੀ ਦੀ ਵਾਪਸੀ 'ਤੇ ਖ਼ੁਸ਼ੀ ਪ੍ਰਗਟ ਕੀਤੀ। ਹਾਲਾਂਕਿ ਜੇਟਲੀ ਅਮਰੀਕਾ ਵਿਚ ਰਹਿੰਦਿਆਂ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹੇ। ਇਸ ਦੌਰਾਨ ਉਨ੍ਹਾਂ ਨੇ ਫ਼ੇਸਬੁੱਕ ਅਤੇ ਟਵੀਟਰ 'ਤੇ ਕਈ ਵਾਰ ਲਿਖਿਆ ਅਤੇ ਬਜਟ ਪੇਸ਼ ਹੋਣ ਮਗਰੋਂ ਵੀਡੀਉ ਕਾਨਫ਼ਰੰਸ ਰਾਂਹੀ ਪੱਤਰਕਾਰਾਂ ਨੂੰ ਸੰਬੋਧਨ ਕੀਤਾ। (ਪੀਟੀਆਈ)