ਪ੍ਰਾਵੀਡੈਂਟ ਫ਼ੰਡ 'ਚ ਘੱਟ ਤੋਂ ਘੱਟ ਪੈਨਸ਼ਨ 3000 ਰੁਪਏ ਵਧਾਉਣ ਦੀ ਤਿਆਰੀ 'ਚ ਸਰਕਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਜੇਕਰ ਇਹ ਪ੍ਰਬੰਧ ਕਰਦੀ ਹੈ ਤਾਂ ਈਪੀਐਫਓ ਦੇ ਸਾਰੇ ਮੈਂਬਰ ਘੱਟ ਤੋਂ ਘੱਟ 3000 ਰੁਪਏ ਦੀ ਪੈਨਸ਼ਨ ਪਾਉਣ ਦੇ ਹੱਕਦਾਰ ਹੋ ਜਾਣਗੇ।

Employee Provident Fund

ਨਵੀਂ ਦਿੱਲੀ : ਪੀਐਫ  ਖਾਤਾਧਾਰਕਾਂ ਲਈ ਛੇਤੀ ਹੀ ਖੁਸ਼ਖ਼ਬਰੀ ਦਾ ਐਲਾਨ ਹੋ ਸਕਦਾ ਹੈ। ਜਾਣਕਾਰੀ ਮੁਤਾਬਕ  ਸਰਕਾਰ ਪੀਐਫ ਅਧੀਨ ਦਿਤੀ ਜਾਣ ਵਾਲੀ ਘੱਟ ਤੋਂ ਘੱਟ ਪੈਨਸ਼ਨ ਦੀ ਰਾਸ਼ੀ 1000 ਰੁਪਏ ਤੋਂ ਵਧਾ ਕੇ 3000 ਰੁਪਏ ਕਰਨ 'ਤੇ ਵਿਚਾਰ ਕਰ ਰਹੀ ਹੈ। ਈਪੀਐਸ 1995 ਯੋਜਨਾ ਅਧੀਨ ਹੁਣ ਤੱਕ 1000 ਰੁਪਏ ਦੀ ਪੈਨਸ਼ਨ ਹੀ ਮਿਲਦੀ ਸੀ। ਸਰਕਾਰ ਜੇਕਰ ਇਹ ਪ੍ਰਬੰਧ ਕਰਦੀ ਹੈ ਤਾਂ

ਈਪੀਐਫਓ ਦੇ ਸਾਰੇ ਮੈਂਬਰ ਘੱਟ ਤੋਂ ਘੱਟ 3000 ਰੁਪਏ ਦੀ ਪੈਨਸ਼ਨ ਪਾਉਣ ਦੇ ਹੱਕਦਾਰ ਹੋ ਜਾਣਗੇ। ਮਾਹਿਰਾਂ ਮੁਤਾਬਕ ਬੀਤੇ ਦਿਨੀਂ ਜਾਰੀ ਹੋਏ ਬਜਟ ਵਿਚ ਪੀਊਸ਼ ਗੋਇਲ ਨੇ ਇਸ ਦਾ ਐਲਾਨ ਕੀਤਾ ਸੀ। ਭਾਰਤੀ ਮਜ਼ਦੂਰ ਸੰਘ ਦੇ ਜਨਰਲ ਸਕੱਤਰ ਬ੍ਰਿਜੇਸ਼ ਉਪਾਧਿਆ ਨੇ ਅਪਣੇ ਟਵੀਟ ਵਿਚ ਇਸ ਦੀ ਪੁਸ਼ਟੀ ਕੀਤੀ ਹੈ।  ਸਰਕਾਰ ਤਨਖਾਹ ਵਾਲੇ

 


 

ਕਰਮਚਾਰੀਆਂ 'ਤੇ ਮਿਹਰਬਾਨ ਹੈ। ਈਪੀਐਪ 'ਤੇ ਮਿਲਣ ਵਾਲੇ ਵਿਆਜ ਵਿਚ ਵਾਧੇ ਦੀਆਂ ਖ਼ਬਰਾਂ ਬੀਤੇ ਦਿਨੀਂ ਆ ਰਹੀਆਂ ਸਨ। ਅਜਿਹਾ ਹੁੰਦਾ ਹੈ ਤਾਂ ਸੰਗਠਤ ਖੇਤਰ ਵਿਚ ਕੰਮ ਕਰਨ ਵਾਲੇ ਕਰੋੜਾਂ ਕਰਮਚਾਰੀਆਂ ਨੂੰ ਲਾਭ ਹੋਵੇਗਾ। ਅਜੇ ਈਪੀਐਫ 'ਤੇ ਮਿਲਣ ਵਾਲਾ ਵਿਆਜ 8.55 ਫ਼ੀ ਸਦੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਈਪੀਐਫਓ ਦੀ ਸਲਾਨਾ ਅੰਦਰੂਨੀ ਸਮੀਖਿਆ ਵਿਚ ਵਿਆਜ ਦੇ ਵਾਧੇ ਸਬੰਧੀ ਵੀ ਗੱਲਬਾਤ ਕੀਤੀ ਗਈ। ਮਹਿੰਗਾਈ ਦਰ ਘਟਾਉਣ ਕਾਰਨ ਤਨਖਾਹ ਲੈਣ ਵਾਲੇ ਕਰਮਚਾਰੀਆਂ ਨੂੰ ਈਪੀਐਫ 'ਤੇ ਮਿਲਣ ਵਾਲੇ ਅਸਲ ਵਿਆਜ ਵਿਚ ਵਾਧਾ ਹੋਇਆ ਹੈ।