ਅਫ਼ਜ਼ਲ ਗੁਰੂ ਨੂੰ ਫਾਂਸੀ ਦੀ ਛੇਵੀਂ ਬਰਸੀ 'ਤੇ ਵੱਖਵਾਦੀਆਂ ਵਲੋਂ ਬੰਦ ਦਾ ਸੱਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਦ 'ਤੇ ਹਮਲੇ ਦੇ ਦੋਸ਼ੀ ਮੁਹੰਮਦ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਛੇਵੀਂ ਬਰਸੀ 'ਤੇ ਵੱਖਵਾਦੀਆ ਨੇ ਬੰਦ ਦਾ ਸੱਦਾ ਦਿਤਾ ਹੈ......

Afzal Guru

ਸ੍ਰੀਨਗਰ : ਸੰਸਦ 'ਤੇ ਹਮਲੇ ਦੇ ਦੋਸ਼ੀ ਮੁਹੰਮਦ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਛੇਵੀਂ ਬਰਸੀ 'ਤੇ ਵੱਖਵਾਦੀਆ ਨੇ ਬੰਦ ਦਾ ਸੱਦਾ ਦਿਤਾ ਹੈ, ਜਿਸ ਦੀ ਵਜ੍ਹਾ ਨਾਲ ਸਨਿਚਰਵਾਰ ਨੂੰ ਕਸ਼ਮੀਰ 'ਚ ਆਮ ਜਨਜੀਵਨ ਪ੍ਰਭਾਵਤ ਰਿਹਾ। ਅਫ਼ਜ਼ਲ ਗੁਰੂ ਨੂੰ 2013 ਵਿਚ ਇਸ ਦਿਨ ਫਾਂਸੀ ਦਿਤੀ ਗਈ ਸੀ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੰਦ ਕਾਰਨ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਬੰਦ ਰਹੇ ਜਦਕਿ ਸਰਕਾਰੀ ਗੱਡੀਆਂ ਸੜਕਾਂ ਤੋਂ ਗ਼ੈਰ ਹਾਜ਼ਰ ਰਹੀਆਂ। ਹੁਰੀਅਤ ਕਾਨਫ਼ਰੰਸ ਅਤੇ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ (ਜੇ.ਕੇ.ਐਲ.ਐਫ਼.) ਦੀ ਦੋਹਾਂ ਧਿਰਾਂ ਨਾਲ ਮਿਲ ਕੇ ਬਣੀ ਵੱਖਵਾਦੀ

ਜਥੇਬੰਦੀ 'ਸੰਯੁਕਤ ਪ੍ਰਤੀਰੋਧ ਨੇਤਰਿਤਵ (ਜੇਆਰਐਲ)' ਨੇ ਅਪਣੀ ਉਸ ਮੰਗ ਸਬੰਧੀ ਦਬਾਅ ਬਣਾਉਣ ਲਈ ਬੰਦ ਦਾ ਸੱਦਾ ਦਿਤਾ ਹੈ ਕਿ ਗੁਰੂ ਦੀ ਲਾਸ਼ ਦੇ ਅਵਿਸ਼ੇਸ਼ਾਂ ਨੂੰ ਵਾਪਸ ਕੀਤਾ ਜਾਵੇ ਤਾਕਿ ਉਨ੍ਹਾਂ ਨੂੰ ਕਸ਼ਮੀਰ 'ਚ ਦਫ਼ਨਾਇਆ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਵਿਰੋਧੀ ਮਾਰਚ ਨੂੰ ਰੋਕਣ ਲਈ ਸੈਈਅਦ ਅਲੀ ਸ਼ਾਹ ਗਿਲਾਨੀ, ਮੀਰਵਾਈਜ਼ ਉਮਰ ਫ਼ਾਰੂਕ ਅਤੇ ਕਈ ਹੋਰ ਵੱਖਵਾਦੀ ਨੇਤਾਵਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।  ਉਨ੍ਹਾਂ ਦਸਿਆ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਘਾਟੀ ਵਿਚ ਸੰਵੇਦਨਸ਼ੀਲ ਥਾਵਾਂ 'ਤੇ ਸੁਰੱਖਿਆ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 9 ਫ਼ਰਵਰੀ, 2013 ਨੂੰ ਨਵੀਂ ਦਿੱਲੀ ਸਥਿਤ ਤਿਹਾੜ ਜੇਲ ਵਿਚ ਗੁਰੂ ਨੂੰ ਫਾਂਸੀ ਦਿਤੀ ਗਈ ਸੀ ਅਤੇ ਦਫ਼ਨਾਇਆ ਗਿਆ ਸੀ। (ਪੀਟੀਆਈ)