ਮੀਡੀਆ ਅਤੇ ਭਾਜਪਾ ਦੇ ਲੋਕ ਕਟੀ ਪਤੰਗ ਨਾ ਬਣਨ ਤਾਂ ਚੰਗਾ ਹੈ: ਮਾਇਆਵਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਅਤੇ ਉਨ੍ਹਾਂ ਦੀ ਪਾਰਟੀ ਦੇ ਚੋਣ ਨਿਸ਼ਾਨ ਦੇ ਬੁੱਤਾਂ ਸਬੰਧੀ ਸੁਪਰੀਮ ਕੋਰਟ ਦੀ ਟਿਪਣੀ 'ਤੇ ਮਾਇਆਵਤੀ ਨੇ ਕਿਹਾ ਕਿ ਮੀਡੀਆ ਕਿਰਪਾ.....

Mayawatti BSP Chief

ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਅਤੇ ਉਨ੍ਹਾਂ ਦੀ ਪਾਰਟੀ ਦੇ ਚੋਣ ਨਿਸ਼ਾਨ ਦੇ ਬੁੱਤਾਂ ਸਬੰਧੀ ਸੁਪਰੀਮ ਕੋਰਟ ਦੀ ਟਿਪਣੀ 'ਤੇ ਮਾਇਆਵਤੀ ਨੇ ਕਿਹਾ ਕਿ ਮੀਡੀਆ ਕਿਰਪਾ ਕਰ ਕੇ ਕੋਰਟ ਦੀ ਟਿਪਣੀ ਨੂੰ ਤੋੜ-ਮਰੋੜ ਕੇ ਪੇਸ਼ ਨਾ ਕਰੋ। ਉਨ੍ਹਾਂ ਕਿਹਾ ਕਿ ਮੀਡੀਆ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੋਕ ਕਟੀ ਪਤੰਗ ਨਾ ਬਣਨ ਤਾਂ ਬਿਹਤਰ ਹੈ। ਮਾਇਆਵਤੀ ਨੇ ਸਨਿਚਰਵਾਰ ਨੂੰ ਟਵੀਟ ਕਰ ਕੇ ਕਿਹਾ, ''ਸਦੀਆਂ ਤੋਂ ਨਿਰਾਸ਼ ਦਲਿਤ ਅਤੇ ਪਛੜੇ ਵਰਗਾਂ 'ਚ ਜੰਮੇ ਮਹਾਨ ਸੰਤਾਂ, ਗੁਰੂਆਂ ਅਤੇ ਮਹਾਂਪੁਰਖਾਂ ਦੇ ਆਦਰ ਸਨਮਾਨ 'ਚ ਬਣੇ ਸਥਾਨ/ਸਮਾਰਕ/ਪਾਰਕ ਆਦਿ ਉੱਤਰ ਪ੍ਰਦੇਸ਼ ਦੀ ਨਵੀਂ ਸ਼ਾਨ,

ਪਛਾਣ ਅਤੇ ਮਸ਼ਹੂਰ ਸੈਲਾਨੀ ਸਥਾਨ ਹਨ, ਜਿਨ੍ਹਾਂ ਕਾਰਨ ਸਰਕਾਰ ਨੂੰ ਨਿਯਮਤ ਆਮਦਨੀ ਵੀ ਹੁੰਦੀ ਹੈ।''ਉਨ੍ਹਾਂ ਅਪਣੇ ਦੂਜੇ ਟਵੀਟ 'ਚ ਕਿਹਾ, ''ਮੀਡੀਆ ਕਿਰਪਾ ਕਰ ਕੇ ਕੋਰਟ ਦੀ ਟਿਪਣੀ ਨੂੰ ਤੋੜ-ਮਰੋੜ ਕੇ ਪੇਸ਼ ਨਾ ਕਰੇ। ਮਾਣਯੋਗ ਕੋਰਟ 'ਚ ਅਪਣਾ ਪੱਖ ਜ਼ਰੂਰ ਪੂਰੀ ਮਜ਼ਬੂਤੀ ਨਾਲ ਅੱਗੇ ਵੀ ਰਖਿਆ ਜਾਵੇਗਾ। ਸਾਨੂੰ ਪੂਰਾ ਭਰੋਸਾ ਹੈ ਕਿ ਇਸ ਮਾਮਲੇ ਵਿਚ ਵੀ ਕੋਰਟ ਤੋਂ ਪੂਰਾ ਇਨਸਾਫ਼ ਮਿਲੇਗਾ। ਮੀਡੀਆ ਅਤੇ ਭਾਜਪਾ ਦੇ ਲੋਕ ਕੱਟੀ ਪਤੰਗ ਨਾ ਬਣਨ ਤਾਂ ਬਿਹਤਰ ਹੈ।''
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕਿਹਾ ਸੀ

ਕਿ ਉਨ੍ਹਾਂ ਨੂੰ ਅਜਿਹਾ ਲਗਦਾ ਹੈ ਕਿ ਬਸਪਾ ਮੁਖੀ ਮਾਇਆਵਤੀ ਨੂੰ ਲਖਨਊ ਅਤੇ ਨੋਇਡਾ 'ਚ ਅਪਣੀ ਅਤੇ ਬਸਪਾ ਦੇ ਚੋਣ ਨਿਸ਼ਾਨ ਹਾਥੀ ਦੀ ਮੂਰਤੀ ਬਣਵਾਉਣ 'ਤੇ ਖ਼ਰਚ ਕੀਤੇ ਗਏ ਸਾਰੇ ਪੈਸੇ ਵਾਪਸ ਕਰਨੇ ਪੈਣਗੇ। (ਪੀਟੀਆਈ)