ਗਾਊਆਂ ਲਿਜਾਣ 'ਤੇ ਦੋ ਵਿਅਕਤੀਆਂ 'ਤੇ ਲਗਿਆ 'ਰਾਸੁਕਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਜਿਲ੍ਹੇ ਵਿਚ ਅਧਿਕਾਰੀਆਂ ਨੇ ਗਊਆਂ ਨੂੰ ਕਥਿਤ ਤੌਰ 'ਤੇ ਗ਼ੈਰਕਾਨੂੰਨੀ ਤਰੀਕੇ ਨਾਲ ਲੈ ਜਾਣ ਅਤੇ ਜਨਤਕ ਸ਼ਾਂਤੀ ਭੰਗ ਕਰਨ ਲਈ ਦੋ ਲੋਕਾਂ...

Cow

ਆਗਰ ਮਾਲਵਾ : ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਜਿਲ੍ਹੇ ਵਿਚ ਅਧਿਕਾਰੀਆਂ ਨੇ ਗਊਆਂ ਨੂੰ ਕਥਿਤ ਤੌਰ 'ਤੇ ਗ਼ੈਰਕਾਨੂੰਨੀ ਤਰੀਕੇ ਨਾਲ ਲੈ ਜਾਣ ਅਤੇ ਜਨਤਕ ਸ਼ਾਂਤੀ ਭੰਗ ਕਰਨ ਲਈ ਦੋ ਲੋਕਾਂ ਵਿਰੁਧ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਰਾਸੁਕਾ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਕ ਪੁਲਿਸ ਅਧਿਕਾਰੀ ਨੇ ਬੀਤੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ।

ਕੋਤਵਾਲੀ ਥਾਣੇ ਦੇ ਇੰਚਾਰਜ ਅਜਿਤ ਤੀਵਾਰੀ ਨੇ ਦੱਸਿਆ ਕਿ ‘ਦੋ ਆਰੋਪੀ ਉੱਜੈਨ ਜ਼ਿਲ੍ਹਾ ਨਿਵਾਸੀ ਮਹਿਬੂਬ ਖ਼ਾਨ ਅਤੇ ਆਗਰ ਮਾਲਵਾ ਨਿਵਾਸੀ ਰੋਦੁਮਲ ਮਾਲਵੀਅ ਨੂੰ ਗ਼ੈਰਕਾਨੂੰਨੀਤੌਰ ਨਾਲ ਗਊਆਂ ਨੂੰ ਲਿਜਾਣ ਅਤੇ ਜਨਤਕ ਸ਼ਾਂਤੀ ਭੰਗ ਕਰਨ ਲਈ ਬੀਤੀ ਸੱਤ ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।’ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਨੇ ਦੋਵਾਂ ਨੂੰ ਉੱਜੈਨ ਦੀ ਕੇਂਦਰੀ ਜੇਲ੍ਹ ਭੇਜ ਦਿਤਾ। ਪੁਲਿਸ ਦੇ ਮੁਤਾਬਕ, ਆਗਰ ਮਾਲਵਾ ਦੇ ਬਸ ਸਟੈਂਡ ਖੇਤਰ ਵਿਚ 29 ਜਨਵਰੀ ਨੂੰ ਉਸ ਸਮੇਂ ਤਨਾਅ ਫੈਲ ਗਿਆ ਸੀ, ਜਦੋਂ ਦੋ ਆਰੋਪੀ ਅਪਣੇ ਵਾਹਨਾਂ ਤੋਂ ਗਊਆਂ ਨੂੰ ਲੈ ਕੇ ਜਾ ਰਹੇ ਸਨ।

ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦੋਵਾਂ ਵਿਰੁਧ ਮਾਮਲਾ ਦਰਜ ਕਰ ਲਿਆ। ਆਗਰ ਮਾਲਵੇ ਦੇ ਪੁਲਿਸ ਪ੍ਰਧਾਨ (ਐਸਪੀ) ਮਨੋਜ ਕੁਮਾਰ ਸਿੰਘ ਨੇ ਇਸ ਮਾਮਲੇ 'ਤੇ ਇਕ ਰਿਪੋਰਟ ਭੇਜੀ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਕਲੈਕਟਰ ਅਜੇ ਗੁਪਤਾ ਨੇ ਉਨ੍ਹਾਂ ਵਿਰੁਧ ਐਨਐਸਏ ਲਗਾਇਆ ਸੀ।

ਉਨ੍ਹਾਂ ਨੇ ਕਿਹਾ, ‘ਪਹਿਲਾਂ ਵੀ ਮਹਿਬੂਬ ਵਿਰੁਧ ਗਊਆਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਲੈ ਜਾਣ ਦੇ ਚਾਰ ਮਾਮਲੇ ਅਤੇ ਮਾਲਵੀਅ ਵਿਰੁਧ ਤਿੰਨ ਮਾਮਲੇ ਦਰਜ ਹਨ। ਇਸਲਈ ਪ੍ਰਸ਼ਾਸਨ ਨੇ ਉਨ੍ਹਾਂ ਵਿਰੁਧ ਰਾਸੁਕਾ ਲਗਾਇਆ ਹੈ।’ ਹਾਲਾਂਕਿ, ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਗਊਹੱਤਿਆ ਦੇ ਮਾਮਲੇ ਵਿਚ ਤਿੰਨ ਲੋਕਾਂ ਦੀ ਰਾਸੁਕਾ ਦੇ ਤਹਿਤ ਗ੍ਰਿਫ਼ਤਾਰੀ ਨੂੰ ਗਲਤ ਕਰਾਰ ਦਿਤਾ ਹੈ।