ਆਡੀਉ ਟੇਪ ਦਾ ਮਾਮਲਾ ਸੰਸਦ ਵਿਚ ਉਠੇਗਾ : ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਟਾਟਕ ਵਿਚ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਨਾਲ ਜੁੜੇ ਭਾਜਪਾ ਦੇ ਸੀਨੀਅਰ ਨੇਤਾ ਬੀ.ਐਸ. ਯੇਦੀਯੁਰੱਪਾ ਦੀ ਕਥਿਤ ਗੱਲਬਾਤ ਵਾਲਾ ਵੀਡੀਉ ਟੇਪ....

Rahul Gandhi President of Indian National Congress

ਨਵੀਂ ਦਿੱਲੀ : ਕਰਟਾਟਕ ਵਿਚ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਨਾਲ ਜੁੜੇ ਭਾਜਪਾ ਦੇ ਸੀਨੀਅਰ ਨੇਤਾ ਬੀ.ਐਸ. ਯੇਦੀਯੁਰੱਪਾ ਦੀ ਕਥਿਤ ਗੱਲਬਾਤ ਵਾਲਾ ਵੀਡੀਉ ਟੇਪ ਸਾਹਮਣੇ ਆਉਣ ਮਗਰੋਂ ਕਾਂਗਰਸ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਇਹ ਮੁੱਦਾ ਸੋਮਵਾਰ ਨੂੰ ਸੰਸਦ ਵਿਚ ਚੁੱਕਣਗੇ। ਪਾਰਟੀ ਨੇ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਯੇਦੀਯੁਰੱਪਾ ਸੂਬੇ ਵਿਚ ਐਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਸਰਕਾਰ ਨੂੰ ਡੇਗਣ ਦਾ ਯਤਨ ਕਰ ਰਹੇ ਹਨ। ਪਾਰਟੀ ਨੇ ਕਿਹਾ ਕਿ ਇਸ ਮਾਮਲੇ ਨੂੰ ਸੁਪਰੀਮ ਕੋਰਟ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ

ਕਿਉਂਕਿ ਟੇਪ ਵਿਚ ਉਸ ਦਾ ਜ਼ਿਕਰ ਵੀ ਕੀਤਾ ਗਿਆ ਹੈ। ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਅਤੇ ਕਰਨਾਟਕ ਮੁਖੀ ਕੇ.ਸੀ. ਵਿਣੁਗੋਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਕਰਨਾਟਕ ਤੋਂ ਕਲ ਜੋ ਖ਼ਬਰ ਆਈ ਉਸ ਨਾਲ ਪੂਰਾ ਦੇਸ਼  ਵਿਚ ਹੈ। ਮੁੱਖ ਮੰਤਰੀ ਕੁਮਾਰਸਵਾਮੀ ਨੇ ਆਡੀਉ ਟੇਪ ਜਾਰੀ ਕਰ ਕੇ ਰਾਜ ਦੀ ਮੌਜੂਦਾ ਸਰਕਾਰ ਨੂੰ ਅਸਥਿਰ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਯਤਨਾਂ ਨੂੰ ਬੇਨਕਾਬ ਕਰ ਦਿਤਾ।'' ਉਨ੍ਹਾਂ ਦਾਅਵਾ ਕੀਤਾ, ''ਮੈਂ ਆਡੀਉ ਕਲਿਪ ਸੁਣੀ ਹੈ।

ਯੇਦੀਯੁਰੱਪਾ ਜੀ 1-1 ਵਿਧਾਇਕ ਨੂੰ 10 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕਰ ਰਹੇ ਹਨ। ਇਕ ਵਿਧਾਇਕ ਨੂੰ ਮੰਤਰੀ ਅਹੁਦੇ ਅਤੇ ਕੁਝ ਬੋਰਡਾਂ ਦੀ ਜ਼ਿੰਮੇਵਾਰੀ ਦੇਣ ਦੀ ਗੱਲ ਕਰ ਰਹੇ ਹਨ। ਉਹ ਖ਼ੁਦ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਹਵਾਲਾ ਦੇ ਰਹੇ ਹਨ।'' ਪਾਰਟੀ ਦੇ ਮੁੱਖ ਬੂਲਾਰੇ ਰਣਦੀਪ ਸੁਰਜੇਵਾਲਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੋਮਵਾਰ ਨੂੰ ਇਹ ਮਾਮਲਾ ਸੰਸਦ ਵਿਚ ਚੁਕਿਆ ਜਾਵੇਗਾ। ਸੁਰਜੇਵਾਲਾ ਨੇ ਦੋਸ਼ ਲਾਇਆ, ''ਮੋਦੀ ਜੀ, ਅਮਿਤ ਸ਼ਾਹ ਜੀ ਅਤੇ ਯੇਦੀਯੁਰੱਪਾ ਜੀ ਦੀ ਬਦਨਾਮ ਤਿਕੜੀ ਨੇ ਦੇਸ਼ ਵਿਚ ਸੰਵਿਧਾਨ ਅਤੇ ਲੋਕਤੰਤਰ ਨੂੰ ਰਗੜ ਦਿਤਾ ਹੈ। ਇਹ 'ਗੈਂਗ ਆਫ਼ ਥਰੀ' ਬਣ ਗਏ ਹਨ ਜਿਨ੍ਹਾਂ ਦਾ

ਕਿਸੇ ਤਰ੍ਹਾਂ ਸੱਤਾ ਹਾਸਲ ਕਰਨਾ ਹੀ ਮਕਸਦ ਹੈ।'' ਦੂਜੇ ਪਾਸੇ ਯੇਦੀਯੁਰੱਪਾ ਨੇ ਟੇਪ ਨੂੰ ਫ਼ਰਜ਼ੀ ਕਰਾਰ ਦਿਤਾ ਹੈ ਅਤੇ ਕਿਹਾ ਕਿ ਮੁੱਖ ਮੰਤਰੀ ਮਨਘੜਤ ਗੱਲਾਂ ਕਰ ਰਹੇ ਹਨ। ਕਰਨਾਟਕ ਦੇ ਮੁੱਖ ਮੰਤਰੀ ਐਚ.ਡੇ. ਕੁਮਾਰਸਵਾਮੀ ਨੇ ਕਿਹਾ ਕਿ ਜੇਕਰ ਯੇਦੀਯੁਰੱਪਾ ਸਬੰਧੀ ਜੋ ਟੇਪ ਜਾਰੀ ਕੀਤਾ ਗਿਆ ਹੈ, ਉਹ ਨਕਲੀ ਅਤੇ ਮਨਘੜਤ ਸਾਬਤ ਹੋ ਜਾਂਦਾ ਹੈ ਤਾਂ ਉਹ ਰਾਜਨੀਤੀ ਤੋਂ ਸਨਿਆਸ ਲੈ ਲੈਣਗੇ।  (ਪੀਟੀਆਈ)