ਕੋਰੋਨਾਵਾਇਰਸ ਨੂੰ ਲੈ ਕੇ ਚੀਨ ਨੂੰ ਭਾਰਤ ਵੱਲੋਂ ਮਦਦ ਦੀ ਪੇਸ਼ਕਸ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐੱਮ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲਿਖਿਆ ਪੱਤਰ 

File

ਨਵੀਂ ਦਿੱਲੀ- ਭਾਰਤ ਨੇ ਨਾਵਲ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਚੀਨ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਇੱਕ ਪੱਤਰ ਲਿਖਿਆ ਅਤੇ ਕੋਰੋਨਾਵਾਇਰਸ ਦੇ ਪ੍ਰਕੋਪ ਬਾਰੇ ਚੀਨ ਦੇ ਲੋਕਾਂ ਨਾਲ ਭਾਰਤ ਦੀ ਏਕਤਾ ਦਾ ਪ੍ਰਗਟਾਵਾ ਕੀਤਾ। 

ਚੀਨ ਦੇ ਰਾਸ਼ਟਰਪਤੀ ਨੂੰ ਲਿਖੇ ਇੱਕ ਪੱਤਰ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾਵਾਇਰਸ ਕਾਰਨ ਚੀਨ ਵਿੱਚ ਹੋਈਆਂ ਮੌਤਾਂ ‘ਤੇ ਸੋਗ ਪ੍ਰਗਟਾਇਆ। ਅਧਿਕਾਰਤ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਹੁਬੇਈ ਪ੍ਰਾਂਤ ਤੋਂ ਭਾਰਤੀਆਂ ਨੂੰ ਲਿਆਉਣ ਵਿੱਚ ਮਦਦ ਲਈ ਚੀਨ ਦਾ ਧੰਨਵਾਦ ਕੀਤਾ। 

ਚੀਨ ਦੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਮਹਾਂਮਾਰੀ ਨਾਲ ਲੜਨ ਵੇਲੇ ਭਾਰਤ ਚੀਨ ਦੇ ਨਾਲ ਖੜਾ ਹੈ। ਭਾਰਤ ਵਿਚ ਚੀਨੀ ਰਾਜਦੂਤ ਨੇ ਕੋਰੋਨਾਵਾਇਰਸ ਨਾਲ ਜੂਝ ਰਹੇ ਚੀਨ ਨਾਲ ਇਕਜੁਟਤਾ ਦਿਖਾਉਂਦਿਆਂ ਇਕ ਪੱਤਰ ਲਿਖਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। 

ਉਨ੍ਹਾਂ ਦੋਸਤਾਨਾ ਸੰਦੇਸ਼ ਅਤੇ ਭਾਰਤ ਸਰਕਾਰ ਦੇ ਸਮਰਥਨ ਦੀ ਵੀ ਸ਼ਲਾਘਾ ਕੀਤੀ। ਦੱਸ ਦਈਏ ਕਿ 600 ਤੋਂ ਵੱਧ ਭਾਰਤੀਆਂ ਨੂੰ ਚੀਨ ਦੇ ਵੂਹਾਨ ਸ਼ਹਿਰ ਅਤੇ ਚੀਨ ਦੇ ਹੁਆਵੇਈ ਸੂਬੇ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਭਾਰਤ ਲਿਆਂਦਾ ਗਿਆ ਸੀ। 

ਇਨ੍ਹਾਂ ਲੋਕਾਂ ਨੂੰ ਸਾਵਧਾਨੀ ਉਪਾਅ ਵਜੋਂ ਮਾਨੇਸਰ (ਹਰਿਆਣਾ) ਦੇ ਆਰਮੀ ਸਪੈਸ਼ਲ ਮੈਡੀਕਲ ਸੈਂਟਰ ਵਿਚ ਰੱਖਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਵਾਇਰਸ ਫੈਲਣ ਤੋਂ ਰੋਕਣ ਲਈ ਇਕਾਂਤ ਖੇਤਰ ਵਿੱਚ ਰੱਖਿਆ ਗਿਆ ਹੈ।