ਪੀਐਮ ਮੋਦੀ ਨੇ ਸੰਸਦ ਵਿੱਚ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੀ ਕੀਤੀ ਤਾਰੀਫ, ਕਿਹਾ.......

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਸ਼੍ਰੀਨਗਰ ਵਿੱਚ ਦਹਾਕਿਆਂ ਬਾਅਦ ਥੀਏਟਰ ਹਾਊਸਫੁੱਲ ਚੱਲ ਰਹੇ ਹਨ'

photo

 

ਨਵੀਂ ਦਿੱਲੀ : ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜਾਨ ਅਬ੍ਰਾਹਮ ਦੀ ਫਿਲਮ ਪਠਾਨ ਜ਼ੋਰਾਂ 'ਤੇ ਹੈ। ਫਿਲਮ ਨੇ ਭਾਰਤ ਸਮੇਤ ਦੁਨੀਆ ਭਰ 'ਚ ਕਮਾਈ ਦੇ ਕਈ ਰਿਕਾਰਡ ਤੋੜ ਦਿੱਤੇ ਹਨ। ਖਾਸ ਗੱਲ ਇਹ ਹੈ ਕਿ ਜਦੋਂ ਕਈ ਸਾਲਾਂ ਬਾਅਦ ਪਠਾਨ ਨੂੰ ਸ਼੍ਰੀਨਗਰ 'ਚ ਦਿਖਾਇਆ ਗਿਆ ਤਾਂ ਸਿਨੇਮਾਘਰ ਹਾਊਸਫੁੱਲ ਹੋ ਗਏ।  ਫਿਲਮ ਨੂੰ ਰਿਲੀਜ਼ ਹੋਏ ਦੋ ਹਫਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਫਿਰ ਵੀ ਥੀਏਟਰ ਹਾਲ ਲੋਕਾਂ ਨਾਲ ਖਚਾਖਚ ਭਰੇ ਹੋਏ ਹਨ।

ਇਹ ਵੀ ਪੜ੍ਹੋ: ਸਿੱਖ ਨੌਜਵਾਨ ਸਰਬਜੋਤ ਸਿੰਘ ਜੌਹਲ ਖਰੀਦ ਸਕਦੇ ਹਨ ਮੋਰੇਕੈਂਬੇ ਲੀਗ ਵਨ ਕਲੱਬ

ਪੀਐਮ ਮੋਦੀ ਨੇ ਹਾਲ ਹੀ ਵਿੱਚ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਸ਼ਾਹਰੁਖ ਖਾਨ ਸਟਾਰਰ ਫਿਲਮ ‘ਪਠਾਨ’ ਦੀ ਤਾਰੀਫ ਕੀਤੀ ਸੀ। ਪੀਐਮ ਨੇ ਕਿਹਾ, 'ਸ਼੍ਰੀਨਗਰ ਵਿੱਚ ਦਹਾਕਿਆਂ ਬਾਅਦ ਥੀਏਟਰ ਹਾਊਸਫੁੱਲ ਚੱਲ ਰਹੇ ਹਨ।' ਪੀਐਮ ਮੋਦੀ ਦੇ ਸੰਸਦ ਵਿਚ ਪਠਾਨ  ਦੀ ਤਾਰੀਫ ਕਰਨ ਤੋਂ ਬਾਅਦ ਫਿਲਮ ਦੀ ਟੀਮ ਤੇ ਪ੍ਰਸੰਸ਼ਕ ਕਾਫੀ ਖੁਸ਼ੀ ਹਨ। ਪੀਐਮ ਮੋਦੀ ਦੇ ਭਾਸ਼ਣ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: ਰੋਪੜ 'ਚ ਪਲਟਿਆ ਡੀਜ਼ਲ ਨਾਲ ਭਰਿਆ ਟੈਂਕਰ, ਮਦਦ ਕਰਨ ਦੀ ਬਜਾਏ ਬਾਲਟੀਆਂ ਭਰ ਕੇ ਲੈ ਗਏ ਲੋਕ