Himachal Deputy CM wife Death: ਹਿਮਾਚਲ ਦੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਦੀ ਪਤਨੀ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Himachal Deputy CM wife Death: ਸਾਹ ਲੈਣ ਵਿਚ ਹੋ ਰਹੀ ਸੀ ਤਕਲੀਫ਼

Himachal Deputy CM Mukesh Agnihotri's wife death news in punjabi

Himachal Deputy CM Mukesh Agnihotri's wife death news in punjabi : ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਦੀ ਪਤਨੀ ਪ੍ਰੋਫੈਸਰ ਸਿੰਮੀ ਅਗਨੀਹੋਤਰੀ ਦਾ ਸ਼ੁੱਕਰਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਜਾਣਕਾਰੀ ਖੁਦ ਮੁਕੇਸ਼ ਅਗਨੀਹੋਤਰੀ ਨੇ ਆਪਣੇ ਫੇਸਬੁੱਕ ਪੇਜ 'ਤੇ ਦਿਤੀ। ਉਨ੍ਹਾਂ ਲਿਖਿਆ- ਸਾਡੀ ਪਿਆਰੀ ਪ੍ਰੋਫੈਸਰ ਸਿੰਮੀ ਅਗਨੀਹੋਤਰੀ ਸਾਨੂੰ ਅਤੇ ਆਸਥਾ (ਬੇਟੀ) ਨੂੰ ਛੱਡ ਗਈ।

ਇਹ ਵੀ ਪੜ੍ਹੋ: Barnala News: ਬਰਨਾਲਾ 'ਚ ਮਿਲੇ ਪਾਕਿਸਤਾਨੀ ਸਿਆਸੀ ਪਾਰਟੀ ਦੇ ਝੰਡੇ ਤੇ ਗੁਬਾਰੇ, ਦਹਿਸ਼ਤ 'ਚ ਲੋਕ

ਮੁਕੇਸ਼ ਅਗਨੀਹੋਤਰੀ ਨੇ ਦੱਸਿਆ ਕਿ ਸਿੰਮੀ ਅਗਨੀਹੋਤਰੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਗੋਂਦਪੁਰ ਜੈਚੰਦ ਲਿਆਂਦਾ ਜਾ ਰਿਹਾ ਹੈ। ਜਿੱਥੇ ਦੁਪਹਿਰ 1 ਵਜੇ ਤੱਕ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਅੰਤਿਮ ਸਸਕਾਰ 2 ਵਜੇ ਹੋਵੇਗਾ। ਸਿੰਮੀ ਅਗਨੀਹੋਤਰੀ (56) ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ ਲੋਕ ਪ੍ਰਸ਼ਾਸਨ ਵਿਭਾਗ ਵਿੱਚ ਪ੍ਰੋਫੈਸਰ ਸਨ। 2 ਦਿਨ ਬਾਅਦ ਯਾਨੀ 12 ਫਰਵਰੀ ਨੂੰ ਉਨ੍ਹਾਂ ਦੇ ਘਰ ਜਾਗਰਣ ਹੋਣ ਵਾਲਾ ਸੀ। ਜਿਸ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਪੋਸਟ ਕੀਤੀ ਸੀ।

ਇਹ ਵੀ ਪੜ੍ਹੋ: Delhi Murder News: ਦਿੱਲੀ 'ਚ ਵੱਡੀ ਵਾਰਦਾਤ, ਇਕ ਸੈਲੂਨ 'ਚ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ  

ਸਿੰਮੀ ਅਗਨੀਹੋਤਰੀ ਦੇ ਦਿਹਾਂਤ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸਮੇਤ ਕਈ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਦਾ ਆਪਣਾ ਪ੍ਰੋਗਰਾਮ ਵੀ ਰੱਦ ਕਰ ਦਿਤਾ ਹੈ। ਸਿੰਮੀ ਅਗਨੀਹੋਤਰੀ ਨੂੰ ਬੀਤੀ ਸ਼ਾਮ ਅਚਾਨਕ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮੁਕੇਸ਼ ਅਗਨੀਹੋਤਰੀ ਕੈਬਨਿਟ ਮੀਟਿੰਗ ਕਾਰਨ ਸ਼ਿਮਲਾ ਵਿਚ ਸਨ। ਉਹ ਦੇਰ ਸ਼ਾਮ ਸ਼ਿਮਲਾ ਤੋਂ ਊਨਾ ਲਈ ਰਵਾਨਾ ਹੋਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੁਕੇਸ਼ ਅਗਨੀਹੋਤਰੀ ਅਤੇ ਸਿੰਮੀ ਅਗਨੀਹੋਤਰੀ ਦਾ ਵਿਆਹ 8 ਅਪ੍ਰੈਲ 1992 ਨੂੰ ਹੋਇਆ ਸੀ। ਰਾਜਨੀਤੀ ਵਿੱਚ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ ਪ੍ਰੋਫੈਸਰ ਸਿੰਮੀ ਅਗਨੀਹੋਤਰੀ ਨੂੰ ਕਈ ਸਿਆਸੀ ਪ੍ਰੋਗਰਾਮਾਂ ਵਿੱਚ ਮੁਕੇਸ਼ ਅਗਨੀਹੋਤਰੀ ਨਾਲ ਦੇਖਿਆ ਜਾਂਦਾ ਸੀ।

(For more Punjabi news apart from Himachal Deputy CM Mukesh Agnihotri's wife death news in punjabi, stay tuned to Rozana Spokesman)