ਬ੍ਰਿਟੇਨ ਦੇ ਮਸ਼ਹੂਰ ਗਾਇਕ ਦਾ ਬੰਗਲੁਰੂ ਪੁਲਿਸ ਨੇ ਰੁਕਵਾਇਆ ਸੜਕ ਸ਼ੋਅ
ਬ੍ਰਿਟੇਨ ਦੇ ਮਸ਼ਹੂਰ ਗਾਇਕ ਦਾ ਬੰਗਲੁਰੂ ਪੁਲਿਸ ਨੇ ਰੁਕਵਾਇਆ ਸੜਕ ਸ਼ੋਅ
ਬ੍ਰਿਟੇਨ ਦੇ ਮਸ਼ਹੂਰ ਗਾਇਕ ਐਡ ਸ਼ੀਰਨ ਇਸ ਸਮੇਂ ਭਾਰਤ ਵਿੱਚ ਹਨ। ਹਾਲ ਹੀ ਵਿੱਚ ਉਸਨੇ ਚੇਨਈ ਵਿੱਚ ਏ.ਆਰ. ਰਹਿਮਾਨ ਨਾਲ ਸਟੇਜ 'ਤੇ ਪ੍ਰਫਾਰਮ ਕੀਤਾ ਸੀ। ਜਾਣਕਾਰੀ ਮੁਤਾਬਕ ਗ੍ਰੈਮੀ ਪੁਰਸਕਾਰ ਜੇਤੂ ਐਡ ਸ਼ੀਰਨ ਫਿਰ ਐਤਵਾਰ ਨੂੰ ਬੰਗਲੁਰੂ ਪਹੁੰਚੇ, ਜਿੱਥੇ ਉਹ ਸੜਕ ਦੇ ਕਿਨਾਰੇ ਮਾਈਕ ਅਤੇ ਗਿਟਾਰ ਲੈ ਕੇ ਉਤਰ ਆਏ ਅਤੇ ਗਾਉਣਾ ਸ਼ੁਰੂ ਕਰ ਦਿੱਤਾ।
ਇੰਨੇ ਵੱਡੇ ਗਾਇਕ ਨੂੰ ਇਸ ਤਰ੍ਹਾਂ ਗਾਉਂਦੇ ਦੇਖ ਕੇ, ਕੁਝ ਹੀ ਦੇਰ ਵਿੱਚ ਪ੍ਰਸ਼ੰਸਕਾਂ ਦੀ ਭੀੜ ਉੱਥੇ ਇਕੱਠੀ ਹੋਣ ਲੱਗ ਪਈ। ਇਸ ਤੋਂ ਬਾਅਦ, ਕੁਝ ਹੀ ਸਮੇਂ ਵਿੱਚ ਬੈਂਗਲੁਰੂ ਪੁਲਿਸ ਵੀ ਉੱਥੇ ਪਹੁੰਚ ਗਈ। ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਗਾਇਕ ਦਾ ਮਾਈਕ ਅਤੇ ਗਿਟਾਰ ਖੋਹ ਲਈ ਅਤੇ ਗਾਇਕ ਨੂੰ ਚਲੇ ਜਾਣ ਲਈ ਕਿਹਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।
ਇਸ ਘਟਨਾ ਤੇ ਡੀਸੀਪੀ ਸੈਂਟਰ ਬੰਗਲੁਰੂ ਸ਼ੇਖਰ ਟੀ ਟੇਕਨਨਾਵਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਵੈਂਟ ਪ੍ਰਬੰਧਕਾਂ ਵਿਚੋਂ ਇਕ ਮੈਂਬਰ ਚਰਚ ਸਟ੍ਰੀਟ ਤੇ ਸਟ੍ਰੀਟਸਾਈਡ ਤੇ ਗਾਉਣ ਲਈ ਇਜਾਜ਼ਤ ਲੈਣ ਲਈ ਮੈਨੂੰ ਮਿਲਣ ਆਇਆ ਸੀ, ਹਾਲਾਂਕਿ ਮੈਂ ਇਜਾਜ਼ਤ ਦੇਣ ਤੋਂ ਇਲਕਾਰ ਕਰ ਦਿੱਤਾ, ਕਿਉਂਕਿ ਚਰਚ ਸਟ੍ਰੀਟ ਵਿਚ ਬਹੁਤ ਭੀੜ ਹੁੰਦੀ ਹੈ। ਇਹੀ ਕਾਰਨ ਹੈ ਕਿ ਉਕਤ ਜਗ੍ਹਾ ਨੂੰ ਖ਼ਾਲੀ ਕਰਨ ਵਾਸਤੇ ਗਾਇਕ ਐਂਡ ਸ਼ੀਰਨ ਨੂੰ ਕਿਹਾ ਗਿਆ ਸੀ।