Uttar Pardesh: ਹਿੰਦੂ ਨੌਜਵਾਨ ਦੀ ਧਰਮ ਤਬਦੀਲੀ ਦੇ ਦੋਸ਼ ’ਚ ਕਾਜ਼ੀ ਤੇ ਪ੍ਰੇਮੀਕਾ ਸਮੇਤ ਪੰਜ ਵਿਅਕਤੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

Uttar Pardesh: ਮਦਰੱਸੇ ’ਚ ਧਰਮ ਤਬਦੀਲੀ ਕਰ ਕੇ ਕਰਵਾ ਦਿਤਾ ਸੀ ਵਿਆਹ

Five people including Qazi, girlfriend arrested for converting Hindu youth

 

Uttar Pardesh: ਬਿਜਨੌਰ ਜ਼ਿਲੇ੍ਹ ਦੀ ਪੁਲਿਸ ਨੇ ਪੁਰਾਣਾ ਧਾਮਪੁਰ ਇਲਾਕੇ ਵਿਚ ਨਿਕਾਹ ਲਈ ਇਕ ਹਿੰਦੂ ਨੌਜਵਾਨ ਦਾ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਵਿਚ ਇਕ ਕਾਜ਼ੀ ਅਤੇ ਨੌਜਵਾਨ ਦੀ ਪ੍ਰੇਮਿਕਾ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਵਧੀਕ ਪੁਲਿਸ ਕਪਤਾਨ ਧਰਮ ਸਿੰਘ ਮਰਾਚਲ ਨੇ ਦਸਿਆ ਕਿ ਇਹ ਕਾਰਵਾਈ ਜਸਵੰਤ ਸਿੰਘ ਵਾਸੀ ਪੁਰਾਣਾ ਧਾਮਪੁਰ ਵਲੋਂ ਐਤਵਾਰ ਨੂੰ ਦਿਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। 

ਮਾਰਚਲ ਨੇ ਦਸਿਆ ਕਿ ਸ਼ਿਕਾਇਤਕਰਤਾ ਦੇ ਲੜਕੇ ਮੁਕੁਲ ਦੇ ਪਿੰਡ ਨਈ ਸਰਾਏ ਦੀ ਰਹਿਣ ਵਾਲੀ ਸਾਈਮਾ ਨਾਲ ਪ੍ਰੇਮ ਸਬੰਧ ਸਨ। ਉਸ ਨੇ ਦਸਿਆ ਕਿ ਪ੍ਰੇਮਿਕਾ, ਉਸ ਦੇ ਪਿਤਾ ਸ਼ਾਹਿਦ, ਮਾਂ ਰੁਖਸਾਨਾ, ਕਾਜ਼ੀ ਮੌਲਾਨਾ ਇਰਸ਼ਾਦ ਅਤੇ ਮੌਲਾਨਾ ਗੁਫਰਾਨ ਸਨਿਚਰਵਾਰ ਰਾਤ ਮੁਕੁਲ ਨੂੰ ਮਦਰੱਸੇ ਲੈ ਗਏ ਅਤੇ ਉਸ ਦਾ ਧਰਮ ਬਦਲ ਕੇ ਸਾਇਮਾ ਨਾਲ ਉਸ ਦਾ ਵਿਆਹ ਕਰਵਾ ਦਿਤਾ। ਉਨ੍ਹਾਂ ਦਸਿਆ ਕਿ ਇਸ ਮਾਮਲੇ ’ਚ ਮੌਲਾਨਾ ਇਰਸ਼ਾਦ, ਮੌਲਾਨਾ ਗੁਫਰਾਨ, ਸਾਇਮਾ ਅਤੇ ਉਸ ਦੇ ਮਾਤਾ-ਪਿਤਾ ਵਿਰੁਧ ਉੱਤਰ ਪ੍ਰਦੇਸ਼ ਗ਼ੈਰਕਾਨੂੰਨੀ ਧਰਮ ਪਰਿਵਰਤਨ ਕਾਨੂੰਨ 2021 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸਾਰੇ ਪੰਜ ਦੋਸ਼ੀਆਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।