PM Modi ਫਰਾਂਸ ਅਤੇ ਅਮਰੀਕਾ ਦੌਰੇ ਲਈ ਰਵਾਨਾ.. ਜਹਾਜ਼ ਚੜ੍ਹਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦਿਤਾ ਵੱਡਾ ਬਿਆਨ
ਫਰਾਂਸ ਅਤੇ ਅਮਰੀਕਾ ਦੌਰੇ ਲਈ ਮੋਦੀ ਰਵਾਨਾ
PM Modi
PM Modi News: ਫਰਾਂਸ ਅਤੇ ਅਮਰੀਕਾ ਦੌਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਵਾਨਾ ਹੋ ਗਏ ਹਨ। ਪੀਐੱਮ ਮੋਦੀ ਨੇ ਜਹਾਜ਼ ਚੜ੍ਹਨ ਤੋਂ ਪਹਿਲਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ "ਮੈਂ ਅਗਲੇ ਕੁਝ ਦਿਨਾਂ ਵਿੱਚ ਵੱਖ-ਵੱਖ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਫਰਾਂਸ ਅਤੇ ਅਮਰੀਕਾ ਵਿੱਚ ਰਹਾਂਗਾ। ਫਰਾਂਸ ਵਿੱਚ, ਮੈਂ ਏਆਈ ਐਕਸ਼ਨ ਸੰਮੇਲਨ ਵਿੱਚ ਸ਼ਾਮਲ ਹੋਵਾਂਗਾ, ਜਿੱਥੇ ਭਾਰਤ ਸਹਿ-ਪ੍ਰਧਾਨਗੀ ਕਰ ਰਿਹਾ ਹੈ। ਮੈਂ ਭਾਰਤ-ਫਰਾਂਸ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਕਰਾਂਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕੌਂਸਲੇਟ ਦਾ ਉਦਘਾਟਨ ਕਰਨ ਲਈ ਮਾਰਸੇਲੀ ਵੀ ਜਾਵਾਂਗੇ।