ਪਾਕਿਸਤਾਨੀ ਨਾਗਰਿਕਤਾ ਚਾਹੁਣ ਵਾਲੇ 635 ਵਿਦੇਸ਼ੀਆਂ ਵਿਚੋਂ 461 ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਬਾਵਜੂਦ ਨੂੰ ਇਹ ਖੁਲਾਸਾ ਹੋਇਆ ਕਿ ਪਾਕਿਸਤਾਨੀ ਨਾਗਰਿਕਤਾ ਚਾਹੁਣ ਵਾਲੇ ਵਿਦੇਸ਼ੀ ਪਿਛਲੇ .....

PM Narender Modi

ਨਵੀਂ ਦਿੱਵੀ- ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਬਾਵਜੂਦ ਨੂੰ ਇਹ ਖੁਲਾਸਾ ਹੋਇਆ ਕਿ ਪਾਕਿਸਤਾਨੀ ਨਾਗਰਿਕਤਾ ਚਾਹੁਣ ਵਾਲੇ ਵਿਦੇਸ਼ੀ ਪਿਛਲੇ 10 ਸਾਲਾਂ ਦੇ ਦੌਰਾਨ ਉਤਰੀ ਗੁਆਂਢ ਤੋਂ ਆਏ ਸਨ। ਦੇਸ਼ ਦੇ ਨਾਗਰਿਕ ਬਨਣ ਲਈ 635 ਵਿਦੇਸ਼ੀਆਂ ਵਿਚੋਂ , 461 ਭਾਰਤ ਤੋਂ ਆਏ। ਜਦੋਂ ਕਿ ਨਾਗਰਿਕਤਾ ਚਾਹੁਣ ਵਾਲੇ ਦੂਜੇ ਅਤੇ ਤੀਜੇ ਸਥਾਨ ਉੱਤੇ ਅਫ਼ਗਾਨਿਸਤਾਨ ਅਤੇ ਸ਼੍ਰੀਲੰਕਾਈ ਹਨ ਅਤੇ ਦਿਲਚਸਪ ਗੱਲ ਇਹ ਹੈ

ਕਿ ਸਿਰਫ਼ ਚਾਰ ਚੀਨੀ ਨਾਗਰਿਕਾਂ ਨੇ ਪਾਕਿਸਤਾਨੀ ਨਾਗਰਿਕਤਾ ਲੈਣ ਦਾ ਵਿਕਲਪ ਚੁਣਿਆ।ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਇੱਕ ਅਤਿਵਾਦੀ ਕਾਰ ਬੰਬ ਵਿਸਫੋਟ ਤੋਂ ਬਾਅਦ ਤੇਜ਼ੀ ਨਾਲ ਵਧਿਆ, ਜਿਸ ਵਿਚ 14 ਫਰਵਰੀ ਨੂੰ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਵਿਚ ਕਰੀਬ 40 ਭਾਰਤੀ ਅਰਧਸੈਨਿਕ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ।

ਭਾਰਤ ਨੇ ਹਮਲੇ ਪਿੱਛੇ ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਅਤਿਵਾਦ ਸੰਗਠਨ ਦਾ ਹੱਥ ਹੋਣ ਦਾ ਇਲਜ਼ਾਮ ਲਗਾਇਆ ਅਤੇ ਇਸ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਖ਼ਤ ਕਾਰਵਾਈ ਕਰਨ ਦਾ ਦਾਅਵਾ ਕੀਤਾ ਸੀ। ਇਸਲਾਮਾਬਾਦ ਨੇ ਇਸ ਦੋਸ਼ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਜੈਸ਼ ਸੰਗਠਨ ਦੀ ਮਦਦ ਨਹੀਂ ਕਰਦਾ ਅਤੇ ਭਾਰਤ ਨੂੰ ਇਸ ਗੱਲ ਦਾ ਸਬੂਤ ਦੇਣ ਦੀ ਚੁਣੌਤੀ ਦਿੱਤੀ ਸੀ। 

ਭਾਰਤੀ ਲੜਾਕੂ ਜਹਾਜ਼ਾਂ ਨੇ ਜਾਬਾ ਪਹਾੜੀਆਂ 'ਤੇ ਬੰਬਾਰੀ ਕੀਤੀ ਜੋ ਕਿ ਪਾਕਿਸਤਾਨੀ ਕਬਜ਼ੇ ਵਾਲੇ ਬਲਾਕੋਟ ਤੋਂ ਕਰੀਬ 40 ਕਿਲੋਮੀਟਰ ਦੀ ਦੂਰੀ 'ਤੇ ਉੱਤਰ ਵਲ ਸਥਿਤ ਹੈ। ਦੱਸ ਦਈਏ ਕਿ 27 ਫਰਵਰੀ ਨੂੰ , ਦੋ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੂੰ ਗਿਰਾ ਲਿਆ ਗਿਆ ਸੀ ਜਿਸ ਵਿਚ ਕਿ ਇਕ ਭਾਰਤੀ ਪਾਇਲਟ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ।