ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦਾ ਕਹਿਰ, ਦੁਨੀਆ ਵਿਚ ਹੁਣ ਤਕ 4000 ਤੋਂ ਜ਼ਿਆਦਾ ਮੌਤਾਂ
ਦੋਵੇਂ ਪੁਣੇ ਦੀ ਇਕ ਟ੍ਰੈਵਲ ਏਜੰਸੀ ਵੱਲੋਂ ਆਯੋਜਿਤ ਦੁਬਈ ਟੂਰ...
ਨਵੀਂ ਦਿੱਲੀ: ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਵਿਚ ਦਸਤਕ ਦੇ ਚੁੱਕੇ ਖਤਰਨਾਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਭਾਰਤ ਵਿਚ ਵੀ ਵਧਣ ਲੱਗ ਪਈ ਹੈ। ਜਾਣਕਾਰੀ ਮੁਤਾਬਕ ਪੁਣੇ ਵਿਚ ਕੋਰੋਨਾ ਵਾਇਰਸ ਨਾਲ ਜੁੜਿਆ ਮਹਾਰਾਸ਼ਟਰ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਸ ਵਿਚ ਪਤੀ-ਪਤਨੀ ਕੋਰੋਨਾ ਵਾਇਰਸ ਦੇ ਮਰੀਜ਼ ਦੱਸੇ ਜਾ ਰਹੇ ਹਨ। ਇਹ ਦੋਵੇਂ ਮਰੀਜ਼ ਇਕ ਜਨਵਰੀ ਨੂੰ ਦੁਬਈ ਤੋਂ ਪੁਣੇ ਆਏ ਸਨ।
ਦੋਵੇਂ ਪੁਣੇ ਦੀ ਇਕ ਟ੍ਰੈਵਲ ਏਜੰਸੀ ਵੱਲੋਂ ਆਯੋਜਿਤ ਦੁਬਈ ਟੂਰ ਲਈ ਖਾੜੀ ਦੇਸ਼ ਗਏ ਸਨ। ਇਸ ਨਵੇਂ ਮਾਮਲੇ ਦੇ ਆਉਣ ਨਾਲ ਹੀ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 50 ਦੇ ਕਰੀਬ ਹੋ ਗਏ ਹਨ। ਕੇਰਲ, ਦਿੱਲੀ, ਯੂਪੀ, ਪੰਜਾਬ, ਬੇਂਗਲੁਰੂ ਅਤੇ ਜੰਮੂ ਕਸ਼ਮੀਰ ਅਤੇ ਪੁਣੇ ਤੋਂ ਕੋਰੋਨਾ ਵਾਇਰਸ ਨਾਲ ਜੁੜੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਕੋਰੋਨਾ ਵਾਇਰਸ ਨਾਲ ਦੁਨੀਆਭਰ ਵਿਚ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ ਚਾਰ ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।
ਏਐਫਪੀ ਅੰਕੜਿਆਂ ਅਨੁਸਾਰ ਚੀਨ ਵਿਚ ਇਸ ਵਾਇਰਸ ਨਾਲ 27 ਹੋਰ ਲੋਕਾਂ ਦੀ ਮੌਤ ਹੋ ਗਈ ਹੈ। 100 ਤੋਂ ਵਧ ਦੇਸ਼ਾਂ ਵਿਚ ਫੈਲੇ ਇਸ ਵਾਇਰਸ ਨਾਲ ਮ੍ਰਿਤਕਾਂ ਦੀ ਗਿਣਤੀ 4,011 ਪਹੁੰਚ ਗਈ ਹੈ ਜਦਕਿ ਇਸ ਨਾਲ 1,10,000 ਤੋਂ ਵਧ ਲੋਕ ਪ੍ਰਭਾਵਿਤ ਹੋਏ ਹਨ।
ਦੂਜੇ ਪਾਸੇ ਮਣੀਪੁਰ ਦੇ ਮੁੱਖ ਮੰਤਰੀ ਐਨ. ਸਿੰਘ ਨੇ ਕੋਰੋਨਾ ਵਾਇਰਸ/ COVID-19 ਦੇ ਫੈਲਣ ਨਾਲ ਖਤਰੇ ਨੂੰ ਦੇਖਦੇ ਹੋਏ ਮਿਆਂਮਾਰ ਨਾਲ ਅੰਤਰਰਾਸ਼ਟਰੀ ਬਾਰਡਰ ਨੂੰ ਅਗਲੇ ਆਦੇਸ਼ ਤਕ ਮੋਰੇਹ ਵਿਚ ਗੇਟ ਨੰਬਰ 1 ਅਤੇ 2 ਸਮੇਤ ਬੰਦ ਕਰ ਦਿੱਤਾ ਗਿਆ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਹੁਣ ਇਨਸਾਨ ਹੀ ਨਹੀਂ ਬਲਕਿ ਭਗਵਾਨ ਨੂੰ ਵੀ ਕੋਰੋਨਾ ਵਾਇਰਸ ਤੋਂ ਡਰ ਲਗਣ ਲਗਿਆ ਹੈ।
ਇਸ ਦੇ ਚਲਦੇ ਸ਼ਿਵ ਦੀ ਨਗਰੀ ਵਾਰਾਣਸੀ ਦੇ ਮੰਦਿਰਾਂ ਵਿਚ ਭਗਵਾਨ ਨੂੰ ਵੀ ਮਾਸਕ ਪਹਿਨਾਏ ਜਾ ਰਹੇ ਹਨ। ਲੋਕ ਇਸ ਵਾਇਰਸ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਹਨ। ਵਾਰਾਣਸੀ ਦੇ ਪਹਿਲਾਦੇਸ਼ਵਰ ਮਹਾਦੇਵ ਮੰਦਿਰ ਵਿਚ ਵੀ ਸ਼ਰਧਾਲੂਆਂ ਨੇ ਸ਼ਿਵਲਿੰਗ ਨੂੰ ਮਾਸਕ ਪਹਿਨਾਇਆ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਭਗਵਾਨ ਨੂੰ ਮਾਸਕ ਪਹਿਨਾ ਕੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੌਰਾਨ 58 ਭਾਰਤੀ ਤੀਰਥਯਾਤਰੀਆਂ ਦੇ ਪਹਿਲੇ ਬੈਚ ਨਾਲ ਭਾਰਤੀ ਹਵਾਈ ਫ਼ੌਜ਼ ਦਾ ਜਹਾਜ਼ C-17 ਗਲੋਬਮਾਸਟਰ ਹਿੰਡਨ ਹਵਾਈ ਫ਼ੌਜ਼ ਸਟੇਸ਼ਨ ਵਿਚ ਲੈਂਡ ਹੋਇਆ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਖੁਦ ਜਾਣਕਾਰੀ ਦਿੰਦੇ ਹੋਏ ਦਸਿਆ ਕਿ 58 ਭਾਰਤੀ ਤੀਰਥਯਾਤਰੀਆਂ ਦਾ ਪਹਿਲਾ ਬੈਚ ਈਰਾਨ ਤੋਂ ਵਾਪਸ ਭਾਰਤ ਲੈਜਾਇਆ ਜਾ ਰਿਹਾ ਹੈ। ਭਾਰਤੀ ਹਵਾਈ ਫ਼ੌਜ਼ ਦੇ ਜਹਾਜ਼ C-17 ਗਲੋਬਮਾਸਟਰ ਨੇ ਤੇਹਰਾਨ ਰਾਹੀਂ ਉਡਾਨ ਭਰ ਲਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।