ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਏਜੰਸੀ

ਖ਼ਬਰਾਂ, ਰਾਸ਼ਟਰੀ

3.4 ਰਹੀ ਤੀਬਰਤਾ

earthquake

ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਵਿਚ ਇਕ  ਵਾਰ ਫਿਰ  ਭੂਚਾਲ ਦੇ ਝਟਕੇ ਮਹਿਸੂਸ  ਕੀਤੇ ਗਏ। ਐਨਸੀਐਸ ਦੇ ਅਨੁਸਾਰ ਧਰਮਸ਼ਾਲਾ ਵਿੱਚ ਆਏ ਭੂਚਾਲ ਦੀ ਤੀਬਰਤਾ 3.4 ਮਾਪੀ ਗਈ ਹੈ। ਫਿਲਹਾਲ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਜਨਵਰੀ-ਫਰਵਰੀ ਵਿੱਚ ਵੀ ਆਇਆ ਸੀ ਭੂਚਾਲ 
ਇਸ ਤੋਂ ਪਹਿਲਾਂ ਜਨਵਰੀ ਵਿਚ ਧਰਮਸ਼ਾਲਾ ਨੇੜੇ ਰਿਕਟਰ ਪੈਮਾਨੇ 'ਤੇ 2.8  ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 28 ਜਨਵਰੀ ਨੂੰ ਧਰਮਸ਼ਾਲਾ ਤੋਂ 8 ਕਿਲੋਮੀਟਰ ਪੂਰਬ 'ਚ ਭੂਚਾਲ ਆਇਆ ਸੀ। ਭਾਰਤੀ ਸਮੇਂ ਅਨੁਸਾਰ ਭੂਚਾਲ ਸਤਹ ਤੋਂ 4.46 ਮਿੰਟ ਤੇ ਸਤਹ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਆਇਆ ਸੀ।