ਖਾਣੇ ਦੀ ਸਪਲਾਈ ਦੇਣ ਆਏ ਲੜਕੇ ਦੀ ਕਰਤੂਤ, ਆਰਡਰ ਰੱਦ ਕਰਨ 'ਤੇ ਔਰਤ ਦੇ ਮੂੰਹ 'ਤੇ ਮਾਰਿਆ ਪੰਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਅਤੇ ਕੰਪਨੀ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਦਾ ਭਰੋਸਾ

Food order canceled

ਬੰਗਲੌਰੂ : ਅੱਜ ਦੌੜਭਰੀ ਜ਼ਿੰਦਗੀ ਵਿਚ ਬਣਿਆ-ਬਣਾਇਆ ਖਾਣਾ ਆਰਡਰ 'ਤੇ ਮੰਗਵਾ ਕੇ ਖਾਣ ਦਾ ਰਿਵਾਜ਼ ਪ੍ਰਚੱਲਤ ਹੋ ਗਿਆ ਹੈ। ਜ਼ਿਆਦਾਤਰ ਕੰਮਕਾਜੀ ਲੋਕ ਅਜਿਹਾ ਖਾਣਾ ਹੀ ਇਸਤੇਮਾਲ ਕਰਦੇ ਹਨ। ਇਸ ਖਾਣੇ ਦਾ ਆਰਡਰ ਦੇਣ ਅਤੇ ਇਸ ਦੀ ਪਹੁੰਚ ਦਾ ਸਮਾਂ ਨਿਸਚਿਤ ਹੁੰਦਾ ਹੈ ਅਤੇ ਲੇਟ ਹੋਣ ਦੀ ਸੂਰਤ ਵਿਚ ਗ੍ਰਾਹਕ ਨੂੰ ਇਸ ਆਰਡਰ ਰੱਦ ਕਰਨ ਦਾ ਅਧਿਕਾਰ ਹੁੰਦੀ ਹੈ। ਇਕ ਔਰਤ ਨੂੰ ਆਪਣਾ ਇਹ ਅਧਿਕਾਰ ਵਰਤਣਾ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਆਰਡਰ ਭੁਗਤਾਣ ਆਏ ਡਿਲਿਵਰੀ ਬੁਆਏ ਨੇ ਉਸ ਦੇ ਚਿਹਰੇ 'ਤੇ ਹਮਲਾ ਕਰ ਲਹੂ ਲੁਹਾਣ ਕਰ ਦਿੱਤਾ।

ਪੀੜਤਾ ਮੁਤਾਬਕ ਉਸ ਨੇ ਆਨਲਾਈਨ ਭੋਜਨ ਮੁਹੱਈਆ ਕਰਵਾਉਣ ਵਾਲੇ ਪ੍ਰਸਿੱਧ ਐਪ ਜਮੈਟੋ ਜ਼ਰੀਏ ਖਾਣਾ ਮੰਗਵਾਉਣ ਲਈ ਆਰਡਰ ਕੀਤਾ ਸੀ। ਪਰ ਆਰਡਰ ਵਿਚ ਦੇਰੀ ਹੋਣ ਕਾਰਨ ਉਸ ਨੇ ਇਹ ਆਰਡਰ ਕੈਂਸਲ ਕਰ ਦਿੱਤਾ। ਔਰਤ ਮੁਤਾਬਕ ਉਹ ਆਰਡਰ ਕੈਂਸਲ ਕਰਨ ਲਈ ਕੰਪਨੀ ਨਾਲ ਗੱਲ ਹੀ ਕਰ ਰਹੀ ਸੀ ਕਿ ਉਸੇ ਵਕਤ ਡਿਲਿਵਰੀ ਬੁਆਏ ਆ ਗਿਆ। ਜਦੋਂ ਔਰਤ ਨੇ ਆਰਡਰ ਲੈਣ ਤੋਂ ਇਨਕਾਰ ਕੀਤਾ ਤਾਂ ਗੁੱਸੇ ਵਿਚ ਆਏ ਡਿਲਿਵਰੀ ਬੁਆਏ ਨੇ ਔਰਤ ਦੇ ਚਿਹਰੇ 'ਤੇ ਪੰਚ ਮਾਰ ਦਿੱਤਾ ਜਿਸ ਨਾਲ ਔਰਤ ਦੀਆਂ ਨੱਕਾਂ ਵਿਚੋਂ ਖੂਨ ਵਗਣਾ ਸ਼ੁਰੂ ਹੋ ਗਿਆ।

ਪੀੜਤਾਂ ਨੇ ਇਸ ਦੀ ਵੀਡੀਉ ਬਣਾ ਕੇ ਘਟਨਾ ਦੀ ਜਾਣਕਾਰੀ ਲੋਕਾਂ ਨਾ ਸਾਝੀ ਕੀਤੀ ਜੋ ਬਾਅਦ ਵਿਚ ਵਾਇਰਲ ਹੋ ਗਈ। ਵੀਡੀਉ ਵਿਚ ਔਰਤ ਘਟਨਾ ਦੀ ਪੂਰੀ ਜਾਣਕਾਰੀ ਬਿਆਨ ਕਰ ਰਹੀ ਹੈ।  ਔਰਤ ਮੁਤਾਬਕ ਉਸ ਨੇ ਖਾਣੇ ਦਾ ਆਰਡਰ ਦਿੱਤੀ ਸੀ ਜੋ ਤੈਅ ਸਮੇਂ ਅੰਦਰ ਨਹੀਂ ਪਹੁੰਚਿਆ। ਇਸ ਤੋਂ ਬਾਅਦ ਉਸ ਨੇ ਕਸਟਮ ਕੇਅਰ 'ਤੇ ਫੋਨ ਕਰ ਕੇ ਆਰਡਰ ਕੈਂਸਲ ਕਰ ਦਿੱਤਾ। ਔਰਤ ਮੁਤਾਬਕ ਜਿਸ ਵਕਤ ਉਹ ਆਰਡਰ ਕੈਂਸਲ ਕਰਨ ਸਬੰਧੀ ਗੱਲ ਕਰ ਰਹੀ ਸੀ ਤਾਂ ਡਿਲਵਰੀ ਬੁਆਏ ਵੀ ਪਹੁੰਚ ਗਿਆ।  

ਔਰਤ ਮੁਤਾਬਕ ਉਸ ਨੇ ਅੱਧਾ ਦਰਵਾਜ਼ਾ ਖੋਲ੍ਹ ਕੇ ਜਿਉ ਹੀ ਖਾਣਾ ਲੈਣ ਤੋਂ ਇਨਕਾਰ ਕੀਤਾ ਤਾਂ ਡਿਲਿਵਰੀ ਬੁਆਏ ਗੁੱਸੇ ਵਿਚ ਅੰਦਰ ਆ ਗਿਆ ਅਤੇ ਖਾਣਾ ਇਕ ਪਾਸੇ ਰੱਖ ਦਿੱਤਾ। ਜਦੋਂ ਔਰਤ ਨੇ ਉਸ ਦਾ ਇਸ ਤਰ੍ਹਾਂ ਅੰਦਰ ਆਉਣ 'ਤੇ ਵਿਰੋਧ ਕੀਤਾ ਤਾਂ ਡਿਲਿਵਰੀ ਬੁਆਏ ਨੇ ਚੀਕਦਿਆਂ ਕਿਹਾ ਕਿ ਕੀ ਉਹ ਉਸਦਾ ਨੌਕਰ ਹੈ ਅਤੇ ਇਕ ਮੁੱਕਾ ਉਸ ਦੇ ਨੱਕ 'ਤੇ ਮਾਰ ਦਿੱਤਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।

ਔਰਤ ਮੁਤਾਬਕ ਉਸ ਨੇ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾਇਆ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਸਬੰਧਤ ਕੰਪਨੀ ਨੇ ਔਰਤ ਤੋਂ ਘਟਨਾ ਲਈ ਮੁਆਫੀ ਮੰਗਦਿਆਂ ਉਸ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਾ ਭਰੋਸਾ ਦਿਵਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਇਸ ਦਾ ਭਰੋਸਾ ਦਿੰਦੇ ਹਨ। ਕੰਪਨੀ ਨੇ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਹੈ।