ਰਾਜਸਭਾ ’ਚ ਭਾਜਪਾ ਮੈਂਬਰ ਨੇ ਚੁੱਕੀ ਮੰਗ ਉੱਚ ਅਹੁਦਿਆਂ ’ਤੇ ਬੈਠੇ ਵਿਅਕਤੀ ਹਿੰਦੀ ਵਿਚ ਦੇਣ ਭਾਸ਼ਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਹਾਲੇ 21 ਫ਼ਰਵਰੀ ਨੂੰ ਮਾਤਰ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਦਾ ਦਿਵਸ ਮਨਾਇਆ ਗਿਆ ਸੀ

Rajsabha

Rajya Sabha

ਨਵੀਂ ਦਿੱਲੀ: ਰਾਜਸਭਾ ’ਚ ਬੁਧਵਾਰ ਨੂੰ ਭਾਜਪਾ ਦੇ ਇਕ ਮੈਂਬਰ ਨੇ ਹਿੰਦੀ ਸਮੇਤ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਦੀ ਮੰਗ ਕੀਤੀ ਕਿ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀਆਂ ਸਮੇਤ ਉੱਚ ਅਹੁਦਿਆਂ ’ਤੇ ਬੈਠ ਸਾਰੇ ਵਿਅਕਤੀਆਂ ਨੂੰ ਅਪਣਾ ਭਾਸ਼ਣ ਹਿੰਦੀ ਵਿਚ ਦੇਣਾ ਚਾਹੀਦਾ। ਉੱਚ ਸਦਨ ’ਚ ਸਿਫ਼ਰ ਕਾਲ ਦੌਰਾਨ ਇਸ ਮੁੱਦੇ ਨੂੰ ਚੁੱਕਦੇ ਹੋਏ ਭਾਜਪਾ ਦੇ ਹਰਨਾਥ ਸਿੰਘ ਯਾਦਵ ਨੇ ਕਿਹਾ ਕਿ ਹਾਲੇ 21 ਫ਼ਰਵਰੀ ਨੂੰ ਮਾਤਰ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਦਾ ਦਿਵਸ ਮਨਾਇਆ ਗਿਆ ਸੀ।