ਨੰਦੀਗ੍ਰਾਮ ਦੇ ਮੈਦਾਨ ’ਚ ਉਤਰੀ ਮਮਤਾ ਬੈਨਰਜੀ, ਨਾਮਜ਼ਦਗੀ ਪੱਤਰ ਕੀਤਾ ਦਾਖਲ
ਮਮਤਾ ਬੈਨਰਜੀ ਵੱਲੋਂ ਨਾਮਜ਼ਦਗੀ ਪੱਤਰ ਦਖਲ...
ਨਵੀਂ ਦਿੱਲੀ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਹਲਦਿਆ ਦੇ ਐਸਡੀਓ ਦਫ਼ਤਰ ਵਿਚ ਟੀਐਮਸੀ ਦੇ ਉਮੀਦਵਾਰ ਦੇ ਰੂਪ ਵਿਚ ਨਮਜ਼ਦਗੀ ਪੱਤਰ ਦਖਲ ਕੀਤਾ ਹੈ। ਉਨ੍ਹਾਂ ਦੇ ਨਾਲ ਟੀਐਮਸੀ ਦੇ ਰਾਜ ਪ੍ਰਧਾਨ ਸੁਬ੍ਰਤ ਬਕਸ਼ੀ ਹਾਜ਼ਰ ਸਨ, ਇਸ ਮੌਕੇ ਨੰਦੀਗ੍ਰਾਮ ਅੰਦੋਲਨ ਦੇ ਸ਼ਹੀਦ ਪਰਵਾਰ ਦੇ ਮੈਂਬਰ ਵੀ ਹਾਜ਼ਰ ਸਨ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਉਤੇ ਸ਼ਹੀਦ ਪਰਵਾਰ ਦੇ ਮੈਂਬਰਾਂ ਨੇ ਦਸਤਖਤ ਕੀਤੇ।
ਇਸਤੋਂ ਬਾਅਦ ਉਨਹਾਂ ਨੇ ਨੰਦੀਗ੍ਰਾਮ ਵਿਚ ਸ਼ਿਵ ਮੰਦਰ ਵਿਚ ਜਾ ਕੇ ਪੂਜਾ ਕੀਤੀ। ਉਨ੍ਹਾਂ ਨੇ ਇਸ ਦੌਰਾਨ ਕੁਝ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ। ਉਥੇ ਹੀ ਨਾਮਜ਼ਦਗੀ ਦਖਲ ਕਰਨ ਤੋਂ ਬਾਅਦ ਮਮਤਾ ਬੈਨਰਜੀ ਨੰਦੀਗ੍ਰਾਮ ਵਾਪਸ ਆਉਣਗੇ। ਅਤੇ 11 ਮਾਰਚ ਨੂੰ ਮਹਾ ਸ਼ਿਵਰਾਤਰੀ ਦੀ ਪੂਜਾ ਤੋਂ ਬਾਅਦ ਐਲਾਨ ਪੱਤਰ ਜਾਰੀ ਕਰਨਗੇ। ਇਸਤੋਂ ਬਾਅਦ ਕਲਕੱਤਾ ਵਾਪਸ ਆਉਣਗੇ।
ਨੰਦੀਗ੍ਰਾਮ ਬਣ ਗਿਐ ਯੁੱਧ ਦਾ ਮੈਦਾਨ
ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਵਿਚ ਨੰਦੀਗ੍ਰਾਮ ਯੁੱਧ ਦਾ ਮੈਦਾਨ ਬਣ ਗਿਆ ਹੈ। ਬੁੱਧਵਾਰ ਯਾਨੀ ਅੱਜ ਪ੍ਰਦੇਸ਼ ਦੀ ਸੀਐਮ ਮਮਤਾ ਬੈਨਰਜੀ ਅਤੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਦੋਨੋਂ ਨੰਦੀਗ੍ਰਾਮ ਦੇ ਮੈਦਾਨ ਵਿਚ ਹਨ। ਉਥੇ ਹੀ ਇਸੇ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਨੇ ਰੋਡ ਸ਼ੋਅ ਕੀਤਾ ਅਤੇ ਮਮਤਾ ਬੈਨਰਜੀ ਉਤੇ ਜਮਕੇ ਨਿਸ਼ਾਨੇ ਸਾਧੇ।