ਮੌਸਮ ਨੇ ਬਦਲਿਆ ਮਿਜ਼ਾਜ, ਕਈ ਇਲਾਕਿਆਂ ਵਿੱਚ ਪਿਆ ਮੀਂਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੱਧ ਰਹੀ ਗਰਮੀ ਤੋਂ ਮਿਲੀ ਰਾਹਤ

rain fell

ਨਵੀਂ ਦਿੱਲੀ: ਸਰਦ ਰੁੱਤ ਦੀ ਰਵਾਨਗੀ ਤੋਂ ਬਾਅਦ ਭਾਰਤ ਵਿਚ ਗਰਮੀ ਦਾ ਵਧਣਾ ਲਗਾਤਾਰ ਜਾਰੀ ਹੈ। ਸਵੇਰ-ਸ਼ਾਮ ਦੇ ਮੌਸਮ ਵਿਚ ਠੰਡਕ ਹੋਣ ਦੇ ਬਾਵਜੂਦ ਦੁਪਹਿਰ ਵੇਲੇ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਦਿੱਲੀ-ਐੱਨ.ਸੀ.ਆਰ. ਦੇ ਕਈ ਇਲਾਕਿਆਂ ਵਿਚ ਮੌਸਮ ਨੇ ਆਪਣਾ ਮਿਜ਼ਾਜ ਬਦਲ  ਲਿਆ ਹੈ। ਬਹੁਤ ਸਾਰੀਆਂ ਥਾਵਾਂ ਤੇ ਤੇਜ਼ ਹਵਾਵਾਂ ਨਾਲ  ਮੀਂਹ ਪੈ ਰਿਹਾ ਹੈ।  ਇਸ ਨਾਲ ਲੋਕਾਂ ਨੂੰ ਗਰਮੀ ਤੋਂ ਤੁਰੰਤ ਰਾਹਤ ਮਿਲੀ ਹੈ।

 ਦਿੱਲੀ-ਨੋਇਡਾ ਸਰਹੱਦ ਤੇ ਗਾਜ਼ੀਆਬਾਦ ਦੇ ਇੰਦਰਾਪੁਰਮ, ਨਿਊ ਅਸ਼ੋਕ ਨਗਰ, ਲਕਸ਼ਮੀਨਗਰ ਵਿੱਚ ਤੂਫਾਨ ਆਉਣ ਦੇ ਨਾਲ ਨਾਲ ਹਲਕੀ ਬਾਰਸ਼ ਹੋਈ। ਇਹ ਰਾਹਤ ਦੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਘੱਟ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੱਧ ਰਹੀ ਗਰਮੀ ਤੋਂ ਵੀ ਕੁਝ ਰਾਹਤ ਮਿਲੀ ਹੈ।