ਤੀਰਥ ਸਿੰਘ ਰਾਵਤ ਬਣੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ
ਭਾਜਪਾ ਦੀ ਵਿਧਾਨ ਸਭਾ ਦੀ ਬੈਠਕ‘ ਤੇ ਤੀਰਥ ਦੇ ਨਾਮ ‘ਤੇ ਮੋਹਰ ਲੱਗੀ ਹੈ।
Tirath Rawat
ਨਵੀਂ ਦਿੱਲੀ: ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਹੋਣਗੇ। ਭਾਜਪਾ ਦੀ ਵਿਧਾਨ ਸਭਾ ਦੀ ਬੈਠਕ‘ ਤੇ ਤੀਰਥ ਦੇ ਨਾਮ ‘ਤੇ ਮੋਹਰ ਲੱਗੀ ਹੈ। ਅੱਜ ਦੇਹਰਾਦੂਨ 'ਚ ਭਾਜਪਾ ਦੇ ਵਿਧਾਇਕ ਦਲ ਦੀ ਬੈਠਕ ਹੋਈ, ਜਿਸ ਦੌਰਾਨ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਗਿਆ।
ਸੂਤਰਾਂ ਦੇ ਮੁਤਾਬਿਕ ਤੀਰਥ ਸਿੰਘ ਅੱਜ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਦੱਸਣਯੋਗ ਹੈ ਕਿ ਤੀਰਥ ਸਿੰਘ ਰਾਵਤ ਉਤਾਰਖੰਡ ਦੇ ਪੌੜੀ ਗੜ੍ਹਵਾਲ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ। ਉਹ ਉਤਰਾਖੰਡ 'ਚ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।