'ਆਪ' ਵਿਧਾਇਕ ਸੋਮਨਾਥ ਭਾਰਤੀ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਨਿਯੁਕਤ
ਉਹਨਾਂ ਕੋਲ ਟਰਾਂਸਪੋਰਟ, ਫੂਡ ਐਂਡ ਸਪਲਾਈ, ਵਾਤਾਵਰਨ ਆਦਿ ਵਰਗੇ ਪੋਰਟਫੋਲੀਓ ਸਨ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਦਿੱਲੀ ਜਲ ਬੋਰਡ ਦਾ ਨਵਾਂ ਉਪ-ਚੇਅਰਮੈਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ 'ਆਪ' ਵਿਧਾਇਕ ਸੌਰਭ ਭਾਰਦਵਾਜ ਦਿੱਲੀ ਜਲ ਬੋਰਡ ਦੇ ਉਪ-ਚੇਅਰਮੈਨ ਸਨ। ਸੌਰਭ ਭਾਰਦਵਾਜ ਨੂੰ ਵੀਰਵਾਰ ਨੂੰ ਸਿਹਤ, ਸ਼ਹਿਰੀ ਵਿਕਾਸ, ਜਲ ਅਤੇ ਉਦਯੋਗ ਮੰਤਰੀ ਬਣਾਇਆ ਗਿਆ ਸੀ।
ਸੋਮਨਾਥ ਭਾਰਤੀ ਮਾਲਵੀਆ ਨਗਰ ਤੋਂ ਵਿਧਾਇਕ ਹਨ। ਇਸ ਤੋਂ ਪਹਿਲਾਂ ਉਹ ਦਿੱਲੀ ਸਰਕਾਰ ਵਿਚ ਕਾਨੂੰਨ, ਸੈਰ ਸਪਾਟਾ, ਪ੍ਰਸ਼ਾਸਨਿਕ ਸੁਧਾਰ, ਕਲਾ ਅਤੇ ਸੱਭਿਆਚਾਰ ਮੰਤਰੀ ਸਨ। ਇਸ ਦੇ ਨਾਲ ਹੀ ਸੌਰਭ ਭਾਰਦਵਾਜ ਦਿੱਲੀ ਦੀ ਗ੍ਰੇਟਰ ਕੈਲਾਸ਼ ਵਿਧਾਨ ਸਭਾ ਤੋਂ ਵਿਧਾਇਕ ਹਨ। ਦੱਸ ਦਈਏ ਕਿ ਸੌਰਭ ਭਾਰਦਵਾਜ ਪਹਿਲੀ ਵਾਰ 2013 ਵਿਚ ਵਿਧਾਇਕ ਚੁਣੇ ਗਏ ਸਨ। ਸੌਰਭ ਭਾਰਦਵਾਜ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹ 49 ਦਿਨਾਂ ਤੱਕ ਕੇਜਰੀਵਾਲ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਹਨ। ਉਹਨਾਂ ਕੋਲ ਟਰਾਂਸਪੋਰਟ, ਫੂਡ ਐਂਡ ਸਪਲਾਈ, ਵਾਤਾਵਰਨ ਆਦਿ ਵਰਗੇ ਪੋਰਟਫੋਲੀਓ ਸਨ।