OYO ਦੇ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਦੀ ਇਮਾਰਤ ਤੋਂ ਡਿੱਗਣ ਕਰ ਕੇ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

3 ਦਿਨ ਪਹਿਲਾਂ ਹੋਇਆ ਸੀ  ਬੇਟੇ ਦਾ ਵਿਆਹ

Oyo founder Ritesh Agarwal's father dies after fall from 20th floor

ਨਵੀਂ ਦਿੱਲੀ - ਹੋਸਪਿਟੈਲਿਟੀ ਫਰਮ OYO ਦੇ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਰਮੇਸ਼ ਅਗਰਵਾਲ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਉਹ ਗੁਰੂਗ੍ਰਾਮ ਦੀ ਹਾਈਰਾਈਜ਼ ਬਿਲਡਿੰਗ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਰਿਤੇਸ਼ ਅਗਰਵਾਲ ਦਾ 3 ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਹੁਣ ਉਨ੍ਹਾਂ ਨੂੰ ਇਹ ਦੁਖਦ ਖਬਰ ਸੁਣਨ ਨੂੰ ਮਿਲੀ ਹੈ।

ਜਾਣਕਾਰੀ ਮੁਤਾਬਕ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ 'ਚ ਦੁਪਹਿਰ 1 ਵਜੇ ਦੇ ਕਰੀਬ 20ਵੀਂ ਮੰਜ਼ਿਲ ਤੋਂ ਡਿੱਗ ਕੇ ਉਹਨਾਂ ਦੀ ਮੌਤ ਹੋਈ ਹੈ। ਜਦੋਂ ਰਮੇਸ਼ ਘਰ ਦੀ ਬਾਲਕੋਨੀ ਤੋਂ ਡਿੱਗੇ ਤਾਂ ਉਸ ਸਮੇਂ ਘਰ 'ਚ ਪਰਿਵਾਰਕ ਮੈਂਬਰ ਮੌਜੂਦ ਸਨ। ਗੁਰੂਗ੍ਰਾਮ ਈਸਟ ਦੇ ਡੀਸੀਪੀ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਰਾਤ ਕਰੀਬ 1 ਵਜੇ ਇਹ ਘਟਨਾ ਵਾਪਰਨ ਦੀ ਸੂਚਨਾ ਮਿਲੀ। ਪੁਲਿਸ ਟੀਮ ਮੌਕੇ ’ਤੇ ਪੁੱਜੀ ਤਾਂ ਪਤਾ ਲੱਗਾ ਕਿ ਰਮੇਸ਼ ਅਗਰਵਾਲ ਦੀ 20ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਚੁੱਕੀ ਸੀ। ਉਹ ਡੀਐਲਐਫ ਕ੍ਰਿਸਟਾ ਸੁਸਾਇਟੀ ਵਿਚ ਰਹਿੰਦਾ ਸੀ। ਘਟਨਾ ਮੌਕੇ ਘਰ ਦੇ ਅੰਦਰ ਪੁੱਤਰ, ਨੂੰਹ ਅਤੇ ਪਤਨੀ ਮੌਜੂਦ ਸਨ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੋਸਟਮਾਰਟਮ ਕਰਵਾਇਆ ਗਿਆ ਹੈ। ਪਰਿਵਾਰ ਵੱਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ।