Delhi Borewell News: ਦਿੱਲੀ 'ਚ 40 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਮਾਸੂਮ, ਕੱਢਣ ਲਈ ਕੋਸ਼ਿਸ਼ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੀਡੀਆ ਰਿਪੋਰਟਾਂ ਮੁਤਾਬਕ ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਲਈ ਪਹਿਲਾਂ ਰੱਸੀ ਪਾਈ ਗਈ ਪਰ ਇਹ ਕੋਸ਼ਿਸ਼ ਅਸਫ਼ਲ ਰਹੀ

Delhi Borewell News

Delhi Borewell News in Punjabi/ ਦਿੱਲੀ - ਸ਼ਨੀਵਾਰ (10 ਮਾਰਚ) ਦੇਰ ਰਾਤ ਦਿੱਲੀ ਦੇ ਕੇਸ਼ੋਪੁਰ ਮੰਡੀ ਨੇੜੇ ਜਲ ਬੋਰਡ ਪਲਾਂਟ ਵਿਚ ਬਣੇ ਬੋਰਵੈੱਲ ਵਿਚ ਇੱਕ ਬੱਚਾ ਡਿੱਗ ਗਿਆ। ਇਸ ਬੋਰਵੈੱਲ ਦੀ ਡੂੰਘਾਈ 40-50 ਫੁੱਟ ਦੱਸੀ ਜਾਂਦੀ ਹੈ। ਦਿੱਲੀ ਫਾਇਰ ਸਰਵਿਸ, ਐਨਡੀਆਰਐਫ ਅਤੇ ਦਿੱਲੀ ਪੁਲਿਸ ਬੱਚੇ ਨੂੰ ਬਚਾਉਣ ਲਈ ਮੌਕੇ 'ਤੇ ਮੌਜੂਦ ਹਨ। ਇਸ ਘਟਨਾ ਬਾਰੇ ਅਜੇ ਹੋਰ ਜਾਣਕਾਰੀ ਆਉਣੀ ਬਾਕੀ ਹੈ।

ਐਨ.ਡੀ.ਆਰ.ਐਫ ਬਚਾਅ ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਇੰਚਾਰਜ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਟੀਮ ਸਮੇਤ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ। ਅਸੀਂ ਇਸ ਸਮੇਂ ਬੋਰਵੈੱਲ ਦੇ ਕੋਲ ਖੁਦਾਈ ਕਰ ਰਹੇ ਹਾਂ। ਖੈਰ, ਬੋਰਵੈੱਲ 40 ਤੋਂ 50 ਫੁੱਟ ਡੂੰਘਾ ਹੈ, ਇਸ ਲਈ ਇਸ ਕਾਰਵਾਈ ਵਿਚ ਸਮਾਂ ਲੱਗ ਸਕਦਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਲਈ ਪਹਿਲਾਂ ਰੱਸੀ ਪਾਈ ਗਈ। ਪਰ ਇਹ ਕੋਸ਼ਿਸ਼ ਅਸਫ਼ਲ ਰਹੀ। ਇਸ ਕਾਰਨ ਬਚਾਅ ਟੀਮ ਬੋਰਵੈੱਲ ਕੋਲ ਖ਼ੁਦਾਈ ਕਰਕੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। 

(For more Punjabi news apart from Child falls into a 40 feet deep borewell in Delhi,News In Punjabi, stay tuned to Rozana Spokesman)