ਸਰਕਾਰ ਨੇ ਮੰਨਿਆ, ਦੇਸ਼ 'ਚ ਦਲਿਤਾਂ 'ਤੇ ਅਤਿਆਚਾਰਾਂ ਦੇ ਮਾਮਲੇ ਵਧੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਸਸੀ-ਐਸਟੀ ਐਕਟ ਵਿਚ ਬਦਲਾਅ ਤੋਂ ਬਾਅਦ ਹੋਏ ਹੰਗਾਮੇ ਕਾਰਨ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਦਲਿਤਾਂ 'ਤੇ ਅਤਿਆਚਾਰ ਵਧੇ ਹਨ। ਉਥੇ...

atrocities against dalit increases as governent data shows

ਨਵੀਂ ਦਿੱਲੀ : ਐਸਸੀ-ਐਸਟੀ ਐਕਟ ਵਿਚ ਬਦਲਾਅ ਤੋਂ ਬਾਅਦ ਹੋਏ ਹੰਗਾਮੇ ਕਾਰਨ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਦਲਿਤਾਂ 'ਤੇ ਅਤਿਆਚਾਰ ਵਧੇ ਹਨ। ਉਥੇ ਭਾਜਪਾ ਦੇ ਦਲਿਤ ਸਾਂਸਦ ਵੀ ਇਸ ਮੁੱਦੇ 'ਤੇ ਸਰਕਾਰ ਤੋਂ ਨਾਰਾਜ਼ਗੀ ਪ੍ਰਗਟਾ ਰਹੇ ਹਨ। ਇਨ੍ਹਾਂ ਵਿਚ ਉਦਿਤ ਰਾਜ, ਸਾਵਿੱਤਰੀ ਬਾਈ ਫੂਲੇ, ਅਸ਼ੋਕ ਕੁਮਾਰ ਦੋਹਰੇ, ਛੋਟੇ ਲਾਲ ਅਤੇ ਯਸ਼ਵੰਤ ਸਿੰਘ ਸ਼ਾਮਲ ਹਨ। 

ਭਾਜਪਾ ਦੇ ਇਨ੍ਹਾਂ ਪੰਜ ਸਾਂਸਦਾਂ ਨੇ ਬੀਤੇ ਦਿਨੀਂ ਦਲਿਤਾਂ ਨੂੰ ਲੈ ਕੇ ਅਪਣੀ ਹੀ ਸਰਕਾਰ ਦੇ ਰਵਈਏ 'ਤੇ ਸਵਾਲ ਖੜ੍ਹੇ ਕੀਤੇ। ਉੱਤਰ ਪ੍ਰਦੇਸ਼ ਵਿਚ ਦਲਿਤਾਂ 'ਤੇ ਅਤਿਆਚਾਰ ਵਧੇ ਹਨ। ਇਹ ਗੱਲ ਇਸ ਸਾਲ 6 ਫ਼ਰਵਰੀ ਨੂੰ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਲੋਕ ਸਭਾ ਵਿਚ ਦਿਤੇ ਲਿਖਤੀ ਜਵਾਬ ਵਿਚ ਕਿਹਾ ਹੈ ਕਿ ਯੂਪੀ ਵਿਚ ਸਾਲ 2015 ਵਿਚ ਦਲਿਤਾਂ 'ਤੇ ਅਪਰਾਧ ਦੇ 8357 ਮਾਮਲੇ ਦਰਜ ਹੋਏ ਜਦਕਿ ਸਾਲ 2016 ਵਿਚ 10426 (24.75 ਫ਼ੀ ਸਦ ਵਾਧਾ) ਦਰਜ ਹੋਇਆ। 

ਹਾਲਾਂਕਿ ਗ੍ਰਹਿ ਮੰਤਰਾਲੇ ਵਲੋਂ ਲੋਕ ਸਭਾ ਵਿਚ ਪੇਸ਼ ਅੰਕੜਿਆਂ ਮੁਤਾਬਕ 2015 ਤੋਂ 2016 ਦੇ ਵਿਚਕਾਰ ਤਿੰਨ ਅਹਿਮ ਸੂਬਿਆਂ ਵਿਚ ਦਲਿਤਾਂ ਵਿਰੁਧ ਅਪਰਾਧ ਵਿਚ ਗਿਰਾਵਟ ਦਰਜ ਹੋਈ ਹੈ। ਇਨ੍ਹਾਂ ਵਿਚ ਬਿਹਾਰ, ਰਾਜਸਥਾਨ ਅਤੇ ਮਹਾਰਸ਼ਟਰ ਸ਼ਾਮਲ ਹਨ। ਜੇਕਰ ਇਨ੍ਹਾਂ ਸੂਬਿਆਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਬਿਹਾਰ ਵਿਚ ਸਾਲ 2015 ਵਿਚ 6367 ਮਾਮਲੇ, ਸਾਲ 2016 ਵਿਚ 5701 ਮਾਮਲੇ, ਰਾਜਸਥਾਨ ਵਿਚ ਸਾਲ 2015 ਵਿਚ 5911 ਮਾਮਲੇ, ਸਾਲ 2016 ਵਿਚ 5134 ਮਾਮਲੇ, ਮਹਾਰਾਸ਼ਟਰ ਵਿਚ ਸਾਲ 2015 ਵਿਚ 1804 ਮਾਮਲੇ, ਸਾਲ 2016 ਵਿਚ 1750 ਮਾਮਲੇ ਦਰਜ ਹੋਏ। 

ਉਥੇ ਇਸ ਮਾਮਲੇ ਵਿਚ ਐਸਸੀ-ਐਸਟੀ ਕਮਿਸ਼ਨ ਦੇ ਸਾਬਕਾ ਪ੍ਰਧਾਨ ਦਾ ਦਾਅਵਾ ਹੈ ਕਿ ਸਾਡੇ ਕਾਰਜਕਾਲ ਵਿਚ ਦਲਿਤਾਂ ਵਿਚ ਦਲਿਤਾਂ ਵਿਰੁਧ ਅਪਰਾਧ ਸਹੀ ਤਰੀਕੇ ਨਾਲ ਰਿਕਾਰਡ ਕੀਤਾ ਜਾਣ ਲਗਿਆ ਹੈ। ਐਸਸੀ ਕਮਿਸ਼ਨ ਵਲੋਂ ਸਾਰੇ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਦਲਿਤਾਂ ਵਿਰੁਧ ਅਪਰਾਧ ਦੀਆਂ ਘਟਨਾਵਾਂ ਨੂੰ ਰਜਿਸਟਰ ਕਰਨ।

ਦਸ ਦਈਏ ਕਿ 2016 ਵਿਚ ਦਲਿਤ ਸਮਾਜ ਵਿਰੁਧ ਅਪਰਾਧ ਦੇ 40801 ਮਾਮਲੇ ਦਰਜ ਕੀਤੇ ਗਏ। ਦਲਿਤਾਂ ਦਾ ਗੁੱਸਾ ਸੜਕਾਂ 'ਤੇ ਸਾਫ਼ ਦਿਖਦਾ ਰਿਹਾ। ਕਾਂਗਰਸ ਅਤੇ ਭਾਜਪਾ ਦੋਵੇਂ ਦਲਿਤਾਂ ਦੀਆਂ ਹਮਦਰਦ ਬਣਨ ਦਾ ਦਾਅਵਾ ਕਰਦੀਆਂ ਹਨ ਪਰ ਇਹ ਅੰਕੜੇ ਦਸਦੇ ਹਨ ਕਿ ਅਪਣੇ ਸਮਾਜ ਦੇ ਸੱਭ ਤੋਂ ਪਿਛੜੇ ਸਮਾਜ ਨੂੰ ਲੈ ਕੇ ਸਾਡੇ ਲੋਕਤੰਤਰ ਦੀਆਂ ਚੁਣੌਤੀਆਂ ਅਜੇ ਬਾਕੀ ਹਨ।