ਬਲਾਤਕਾਰ ਦੇ ਦੋਸ਼ 'ਚ ਭਾਜਪਾ ਵਿਧਾਇਕ ਦਾ ਭਰਾ ਸਲਾਖ਼ਾਂ ਪਿੱਛੇ
ਉਨਾਵ 'ਚ ਬਲਾਤਕਾਰ ਦੇ ਦੋਸ਼ ਵਿਚ ਫਸੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੈਂਗਰ ਦੇ ਭਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਸ ਦਈਏ ਕਿ ...
ਲਖਨਊ : ਉਨਾਵ 'ਚ ਬਲਾਤਕਾਰ ਦੇ ਦੋਸ਼ ਵਿਚ ਫਸੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੈਂਗਰ ਦੇ ਭਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਸ ਦਈਏ ਕਿ ਬੀਤੇ ਦਿਨ ਇਕ ਲੜਕੀ ਨੇ ਵਿਧਾਇਕ ਦੇ ਭਰਾ 'ਤੇ ਉਸ ਦੇ ਪਿਤਾ ਨਾਲ ਮਾਰਕੁੱਟ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰਨ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਉਸ ਦੇ ਪਿਤਾ ਦੀ ਜੇਲ ਵਿਚ ਮੌਤ ਹੋ ਗਈ ਸੀ।
ਭਾਵੇਂ ਸਰਕਾਰ ਨੇ ਫ਼ੌਰੀ ਕਾਰਵਾਈ ਕਰਦਿਆਂ ਉਸ ਥਾਣੇ ਦੇ 6 ਪੁਲਿਸ ਮੁਲਾਜ਼ਮਾਂ ਨੂੰ ਬਰ਼ਖ਼ਾਸਤ ਕਰ ਦਿਤਾ ਸੀ ਅਤੇ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਵੀ ਪਰਵਾਰ ਧਰਨੇ 'ਤੇ ਬੈਠਾ ਰਿਹਾ ਅਤੇ ਵਿਧਾਇਕ ਦੀ ਗ੍ਰਿਫ਼ਤਾਰੀ ਦੀ ਲਗਾਤਾਰ ਮੰਗ ਕਰਦਾ ਰਿਹਾ, ਜਿਸ ਦੇ ਸਿੱਟੇ ਵਜੋਂ ਅੱਜ ਪੁਲਿਸ ਨੇ ਭਾਜਪਾ ਵਿਧਾਇਕ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ।
ਭਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਕੁਲਦੀਪ ਸਿੰਘ ਸੈਂਗਰ ਦੇ ਅਜੀਬੋ ਗ਼ਰੀਬ ਬਿਆਨ ਆ ਰਹੇ ਹਨ। ਉਸ ਦਾ ਕਹਿਣਾ ਹੈ ਕਿ ਉਸ ਦੀ ਸ਼ਾਖ਼ ਖ਼ਰਾਬ ਕਰਨ ਲਈ ਅਪਰਾਧੀਆਂ ਦੀ ਸਾਜਿਸ਼ ਹੈ।
ਵਿਧਾਇਕ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਜਿੱਥੇ ਯੋਗੀ ਸਰਕਾਰ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ ਹੈ, ਉਥੇ ਹੀ ਵਿਰੋਧੀਆਂ ਪਾਰਟੀਆਂ ਨੇ ਵੀ ਇਸ ਮਾਮਲੇ 'ਤੇ ਰਾਜਨੀਤੀ ਕਰਨੀ ਸ਼ੁਰੂ ਕਰ ਦਿਤੀ ਹੈ।