ਵਾਤਾਵਰਣ ਫ਼ੰਡ ਦੀ ਵਰਤੋਂ ਨਾ ਕਰਨ 'ਤੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਝਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਵਾਤਾਵਰਣ ਨੂੰ ਲੈ ਕੇ ਸੀਏਐਮਪੀਏ ਫੰਡ ਦੀ ਵਰਤੋਂ ਨਾ ਕਰਨ 'ਤੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ...

sc lashes out center government on environment funds

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵਾਤਾਵਰਣ ਨੂੰ ਲੈ ਕੇ ਸੀਏਐਮਪੀਏ ਫੰਡ ਦੀ ਵਰਤੋਂ ਨਾ ਕਰਨ 'ਤੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ਕਿ ਅਸੀਂ ਕਾਰਜਪਾਲਿਕਾ 'ਤੇ ਭਰੋਸਾ ਕੀਤਾ ਸੀ ਪਰ ਇਹ ਭਰੋਸਾ ਹੁਣ ਜਾਂਦਾ ਰਿਹਾ ਹੈ।

ਆਲਮ ਇਹ ਹੈ ਕਿ ਫ਼ੰਡ ਤਾਂ ਮੌਜੂਦ ਹਨ ਪਰ ਕਾਰਜਪਾਲਿਕਾ ਨੇ ਇਸ ਦੀ ਵਰਤੋਂ ਲਈ ਕੋਈ ਕਦਮ ਨਹੀਂ ਉਠਾਇਆ। ਅਦਾਲਤ ਨੇ ਕਿਹਾ ਕਿ ਸਾਡੀ ਜਾਣਕਾਰੀ ਮੁਤਾਬਕ ਇਹ ਫ਼ੰਡ ਇਕ ਲੱਖ ਕਰੋੜ ਹੈ।

ਅਦਾਲਤ ਨੇ ਐਮਓਈਐਫ ਨੂੰ ਦਸਣ ਲਈ ਕਿਹਾ ਕਿ ਕਿੰਨਾ ਫ਼ੰਡ ਜਮ੍ਹਾਂ ਹੋਇਆ ਅਤੇ ਕਿੰਨਾ ਖ਼ਰਚ ਹੋਇਆ। ਇਸ ਮਾਮਲੇ ਦੀ ਅਗਲੀ ਸੁਣਵਾਈ 9 ਮਈ ਨੂੰ ਹੋਵੇਗੀ। ਇਹ ਫ਼ੰਡ ਮਾਈਨਸ ਅਤੇ ਉਦਯੋਗਿਕ ਇਕਾਈਆਂ ਤੋਂ ਵਣ ਅਤੇ ਵਾਤਾਵਰਣ ਲਹੀ ਸੈਸ ਜ਼ਰੀਏ ਇਕੱਠਾ ਕੀਤਾ ਜਾਂਦਾ ਹੈ।