18 ਤੋਂ 20 ਅਗਸਤ ਤਕ ਮਾਰੀਸ਼ਸ਼ 'ਚ ਹੋਵੇਗਾ 11ਵਾਂ ਵਿਸ਼ਵ ਹਿੰਦੀ ਸੰਮੇਲਨ, ਸੁਸ਼ਮਾ ਨੇ ਲੋਗੋ ਕੀਤਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ 11ਵੇਂ ਵਿਸ਼ਵ ਹਿੰਦੀ ਸੰਮੇਲਨ ਦਾ 'ਲੋਗੋ' ਜਾਰੀ ਕੀਤਾ, ਜਿਸ ਦਾ ਸਮਾਗਮ 18 ਤੋਂ 20 ਅਗਸਤ ਤਕ ਮਾਰੀਸ਼ਸ਼ ਵਿਚ ਕੀਤਾ ਜਾਵੇਗਾ।

world hindi programme 18 to 20 august in mauritius

ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ 11ਵੇਂ ਵਿਸ਼ਵ ਹਿੰਦੀ ਸੰਮੇਲਨ ਦਾ 'ਲੋਗੋ' ਜਾਰੀ ਕੀਤਾ, ਜਿਸ ਦਾ ਸਮਾਗਮ 18 ਤੋਂ 20 ਅਗਸਤ ਤਕ ਮਾਰੀਸ਼ਸ਼ ਵਿਚ ਕੀਤਾ ਜਾਵੇਗਾ। ਸੁਸ਼ਮਾ ਸਵਰਾਜ ਨੇ ਇਸ ਮੌਕੇ ਕਿਹਾ ਕਿ ਭਾਰਤ ਅਤੇ ਮਾਰੀਸ਼ਸ਼ ਦੇ ਵਿਚਕਾਰ ਮਜਬੂਤ ਰਿਸ਼ਤੇ ਹਨ ਅਤੇ ਸੰਸਾਰਕ ਪੱਧਰ 'ਤੇ ਹਿੰਦੀ ਨੂੰ ਅੱਗੇ ਵਧਾਉਣ ਦਾ ਮਹੱਤਵਪੂਰਨ ਯੋਗਦਾਨ ਰਿਹਾ।

ਇਸ ਦੀ ਉਦਾਹਰਨ ਹੈ ਕਿ ਸਾਲ 1976 ਅਤੇ 1993 ਵਿਚ ਵਿਸ਼ਵ ਹਿੰਦੀ ਸੰਮੇਲਨ ਦਾ ਆਯੋਜਨ ਮਾਰੀਸ਼ਸ਼ ਵਿਚ ਕੀਤਾ ਗਿਆ ਅਤੇ ਹੁਣ ਇਸ ਸਾਲ ਤੀਜੀ ਵਾਰ ਇਸ ਦਾ ਆਯੋਜਨ ਉਥੇ ਕੀਤਾ ਜਾਵੇਗਾ। ਸੁਸ਼ਮਾ ਨੇ ਦਸਿਆ ਕਿ ਇਸ ਸੰਮੇਲਨ ਦੇ ਆਯੋਜਨ ਲਈ ਸਵਾਮੀ ਵਿਵੇਕਾਨੰਦ ਕੌਮਾਂਤਰੀ ਸੰਸਥਾਨ ਨੂੰ ਸਭਾ ਕੇਂਦਰ ਦੇ ਰੂਪ ਵਿਚ ਚੁਣਿਆ ਗਿਆ ਹੈ। ਸੰਮੇਲਨ ਦਾ ਮੁੱਖ ਵਿਸ਼ਾ 'ਸੰਸਾਰਕ ਹਿੰਦੀ ਅਤੇ ਭਾਰਤੀ ਸਭਿਆਚਾਰ' ਹੈ। ਇਸੇ ਦੇ ਆਧਾਰ 'ਤੇ ਹੋਰ ਵਿਸ਼ੇ ਵੀ ਸੰਮੇਲਨ ਵਿਚ ਵਿਚਾਰੇ ਜਾਣਗੇ। 

ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਮੇਲਨ ਤੋਂ ਇਕ ਦਿਨ ਪਹਿਲਾਂ ਮਾਰੀਸ਼ਸ਼ ਵਿਚ ਗੰਗਾ ਆਰਤੀ ਦਾ ਪ੍ਰੋਗਰਾਮ ਹੋਵੇਗਾ। ਗੰਗਾ ਨੂੰ ਭਾਰਤੀ ਸਭਿਆਚਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਪੂਰੀ ਦੁਨੀਆ ਵਿਚ ਭਾਰਤੀ ਲੋਕ ਗੰਗਾ ਨੂੰ ਮਾਂ ਦਾ ਦਰਜਾ ਦਿੰਦੇ ਹਨ। ਸੁਸਮਾ ਸਵਰਾਜ ਨੇ ਦਸਿਆ ਕਿ 11ਵੇਂ ਵਿਸ਼ਵ ਹਿੰਦੀ ਸੰਮੇਲਨ ਦੌਰਾਨ ਇਕ ਵਿਸ਼ਾ 'ਭੋਪਾਲ ਤੋਂ ਮਾਰੀਸ਼ਸ਼' ਰਖਿਆ ਗਿਆ ਹੈ, ਜਿੱਥੇ ਭੋਪਾਲ ਵਿਚ ਕਰਵਾਏ ਜਾਣ ਵਾਲੇ 10ਵੇਂ ਵਿਸ਼ਵ ਹਿੰਦੀ ਦਿਵਸ ਵਿਚ ਗਠਿਤ ਕਮੇਟੀਆਂ ਮਾਰੀਸ਼ਸ਼ ਵਿਚ ਅਪਣੇ ਇਕ ਸਾਲ ਦੇ ਕੰਮਕਾਜ ਦਾ ਲੇਖਾਜੋਖਾ ਰੱਖਣਗੀਆਂ। 

ਉਨ੍ਹਾਂ ਦਸਿਆ ਕਿ ਸੰਮੇਲਨ ਦੌਰਾਨ ਪ੍ਰਦਰਸ਼ਨੀ, ਸਭਿਆਚਾਰਕ ਪ੍ਰੋਗਰਾਮ, ਕਵੀ ਸੰਮੇਲਨ ਵੀ ਕਰਵਾਏ ਜਾਣਗੇ। ਲੋਗੋ ਜਾਰੀ ਕਰਨ ਦੌਰਾਨ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ, ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਸਤਿਆਪਾਲ ਸਿੰਘ ਅਤੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਮੌਜੂਦ ਸਨ।