ਭਾਰਤ ਵਿਚ ਕੋਰੋਨਾ ਦੇ ਟੈਸਟ ਦੀ ਜਾਂਚ ਤੇ ਨਵਜੋਤ ਸਿੱਧੂ ਨੇ ਚੁੱਕੇ ਸਵਾਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਮੁੱਦੇ ‘ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ‘ਜਿਤੇਗਾ ਪੰਜਾਬ’ ‘ਤੇ ਲੋਕਾਂ ਨਾਲ ਇਕ ਵੀਡੀਓ ਸ਼ੇਅਰ ਕੀਤਾ ਹੈ

coronavirus

ਅੰਮ੍ਰਿਤਸਰ : ਜਿੱਥੇ ਭਾਰਤ ਵਿਚ ਕਰੋਨਾ ਵਾਇਰਸ ਦੇ ਹੁਣ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਹੀ ਇਸ ਵਾਇਰਸ ਦੇ ਮੁੱਦੇ ‘ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ‘ਜਿਤੇਗਾ ਪੰਜਾਬ’ ‘ਤੇ ਲੋਕਾਂ ਨਾਲ ਇਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿਚ ਸਿੱਧੂ ਨੇ ਕਿਹਾ ਹੈ ਕਿ ਪੂਰੇ ਭਾਰਤ ਦੀ 133 ਕਰੋੜ ਅਬਾਦੀ ਵਿਚੋਂ ਹੁਣ ਤੱਕ ਕੇਵਲ 1.17 ਲੱਖ ਲੋਕਾਂ ਦੀ ਹੀ ਜ਼ਾਂਚ ਕੀਤੀ ਗਈ ਹੈ।

ਇਸੇ ਨਾਲ ਹੀ ਉਨ੍ਹਾਂ ਨੇ ਆਪਣੀ ਹੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪੰਜਾਬ ਦੀ ਕੁੱਲ 3 ਕਰੋੜ ਅਬਾਦੀ ਵਿਚੋਂ ਰਾਜ ਸਰਕਾਰ ਨੇ ਹੁਣ ਤੱਕ ਕੇਵਲ 2200 ਲੋਕਾਂ ਦੇ ਹੀ ਟੈਸਟ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 130 ਲੋਕਾਂ ਦੀਆਂ ਰਿਪੋਰਟਾਂ ਪੌਜਟਿਵ ਆ ਚੁੱਕੀਆਂ ਹਨ। ਇਸ ਬਾਰੇ ਸਿੱਧੂ ਨੇ ਬੋਲਦਿਆਂ ਕਿਹਾ ਕਿ ਹੁਣ ਤੱਕ ਪੰਜਾਬ ਵਿਚ ਕਰੋਨਾ ਦੇ ਬਹੁਤ ਘੱਟ ਟੈਸਟ ਕੀਤੇ ਗਏ ਹਨ।

ਜੇਕਰ ਹਾਲੇ ਵੀ ਇਸ ਮਹਾਂਮਾਰੀ ਦੇ ਨਾਲ ਲੜਨ ਲਈ ਵਿਸ਼ੇਸ਼ ਕਦਮ ਨਾ ਚੁੱਕੇ ਗਏ ਤਾਂ ਫਿਰ ਇਸ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਇਸ ਮਹਾਂਮਾਰੀ ਨਾਲ ਲੜਨ ਵਿਚ ਸਰਕਾਰ ਦਾ ਸਹਿਯੋਗ ਦੇਣ। ਦੱਸ ਦੱਈਏ ਕਿ ਸਿੱਧੂ ਨੇ ਕੋਰੀਆ ਵਰਗੇ ਦੇਸ਼ ਦੀ ਉਦਾਹਰਨ ਦੇ ਕੇ ਕਿਹਾ ਕਿ ਸਾਨੂੰ ਅਜਿਹੇ ਦੇਸ਼ ਤੋਂ ਸਿਖਣ ਦੀ ਲੋੜ ਹੈ। ਜਿਸ ਨੇ ਆਪਣੇ ਦੇਸ਼ ਦੀ 5 ਕਰੋੜ ਆਬਾਦੀ ਵਿਚੋਂ 4.5 ਕਰੋੜ ਦਾ ਟੈਸਟ ਕਰ ਲਿਆ ਹੈ ਅਤੇ ਇਸ ਵਾਇਰਸ ਦੇ ਫੈਲਾਅ ਤੇ ਕੰਟਰੋਲ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ, ਪੰਜਾਬ ਸਰਕਾਰ ਨੇ ਸ਼ੱਕੀ ਵਿਅਕਤੀਆਂ ਦੀ ਜਾਂਚ ਲਈ 5 RTPCR ਮਸ਼ੀਨਾਂ ਤੇ ਅਤੇ 4 4 RNA ਐਕਸਟਰੇਸ਼ਨ ਵਾਲੀਆਂ ਮਸ਼ੀਨਾਂ  ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੀ ਵਾਇਰਲ ਰਿਸਰਚ ਡਾਇਗਨੋਸ ਟਿਕ ਲੈਬ ਵਿਖੇ ਸਥਾਪਤ ਕੀਤੀਆਂ ਹਨ। ਇਸ ਬਾਰੇ ਗੱਲ ਕਰਦਿਆਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ ਕੇ ਤਿਵਾੜੀ ਨੇ ਦੱਸਿਆ ਕਿ ਇਸ ਨਾਲ ਹੁਣ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਰੋਜ਼ਾਨਾ 400-400 ਟੈਸਟ ਕੀਤੇ ਜਾ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।