ਤਲਾਕ ਹੋਣ ਤੋਂ ਬਾਅਦ ਵਿਦੇਸ਼ੀ ਨਹੀਂ ਲੈ ਸਕਣਗੇ ਭਾਰਤੀ ਨਾਗਰਿਕਤਾ ਦਾ ਲਾਭ
ਔਰਤ ਦੀ ਓਸੀਆਈ ਸਥਿਤੀ ਅਜੇ ਵੀ ਰੱਦ ਨਹੀਂ ਕੀਤੀ ਗਈ ਹੈ ਅਤੇ ਉਸ ਨੂੰ ਬੱਸ ਕਾਰਡ ਵਾਪਸ ਕਰਨ ਲਈ ਕਿਹਾ ਗਿਆ ਹੈ।
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਵਿਦੇਸ਼ੀ ਵੱਲੋਂ ਤਲਾਕ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਕੇਂਦਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਓਸੀਆਈ ਕਾਰਡ ਧਾਰਕਾਂ ਵਜੋਂ ਰਜਿਸਟਰਡ ਵਿਦੇਸ਼ੀ ਨਾਗਰਿਕ ਭਾਰਤੀ ਨਾਗਰਿਕਾਂ ਨਾਲ ਵਿਆਹ ਕਰਵਾਉਣ ਦੇ ਅਧਾਰ 'ਤੇ ਤਲਾਕ ਲੈਣ ਤੋਂ ਬਾਅਦ ਇਹ ਲਾਭ ਪ੍ਰਾਪਤ ਨਹੀਂ ਕਰ ਸਕਦੇ। ਗ੍ਰਹਿ ਮੰਤਰਾਲੇ ਨੇ ਬੈਲਜੀਅਮ ਦੇ ਬਰੱਸਲਜ਼ ਵਿਚਲੇ ਭਾਰਤੀ ਦੂਤਘਰ ਦੇ ਉਸ ਫੈਸਲੇ ਦਾ ਬਚਾਅ ਕੀਤਾ ਹੈ ਜਿਸ ਵਿਚ ਬੈਲਜੀਅਨ ਔਰਤ ਨੂੰ ਇਕ ਭਾਰਤੀ ਆਦਮੀ ਨਾਲ ਵਿਆਹ ਖ਼ਤਮ ਹੋਣ ਤੋਂ ਬਾਅਦ ਆਪਣਾ ਓਸੀਆਈ ਕਾਰਡ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਸਨ।
ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਜੇ ਦੋਵਾਂ ਵਿਚਕਾਰ ਤਲਾਕ ਹੋ ਜਾਂਦਾ ਹੈ ਤਾਂ ਓਸੀਆਈ ਕਾਰਡ ਧਾਰਕ ਦਾ ਹੱਕ ਵਿਦੇਸ਼ੀ ਨਾਗਰਿਕ ਤੋਂ ਵਾਪਸ ਲੈ ਲਿਆ ਜਾਵੇਗਾ। ਇਸ ਦੌਰਾਨ ਔਰਤ ਨੇ ਨਾਗਰਿਕਤਾ ਕਾਨੂੰਨ ਦੀ ਧਾਰਾ ਸੱਤ ਡੀ (ਐਫ) ਦੀ ਵਿਵਸਥਾ ਨੂੰ ਚੁਣੌਤੀ ਦਿੱਤੀ ਹੈ। ਇਸ ਧਾਰਾ ਦੇ ਤਹਿਤ, ਜੇ ਭਾਰਤੀ ਨਾਗਰਿਕ ਵਿਦੇਸ਼ੀ ਸਾਥੀ (ਪਤੀ ਜਾਂ ਪਤਨੀ) ਤੋਂ ਤਲਾਕ ਲੈਂਦਾ ਹੈ, ਤਾਂ ਓਸੀਆਈ ਕਾਰਡ ਰੱਖਣ ਦੀ ਸਥਿਤੀ ਬੰਦ ਹੋ ਜਾਂਦੀ ਹੈ।
ਦਰਅਸਲ ਮੰਤਰਾਲੇ ਨੇ ਕਿਹਾ ਕਿ ਪਰਸਨ ਆਫ਼ ਇੰਡੀਅਨ ਓਰੀਜ਼ਿਨ (ਪੀਓਆਈ) ਕਾਰਡ ਔਰਤ ਨੂੰ ਇਕ ਭਾਰਤੀ ਨਾਗਰਿਕ ਨਾਲ ਵਿਆਹ ਕਰਾਉਣ ਲਈ 21 ਅਗਸਤ 2006 ਨੂੰ ਬੈਲਜੀਅਮ ਦੇ ਬਰੱਸਲਜ਼ ਵਿਚ ਸਥਿਤ ਭਾਰਤੀ ਦੂਤਘਰ ਨੇ ਜਾਰੀ ਕੀਤਾ ਸੀ। ਉਸ ਨੇ ਆਪਣੇ ਪਤੀ ਨੂੰ ਅਕਤੂਬਰ 2011 ਵਿਚ ਤਲਾਕ ਦੇ ਦਿੱਤਾ ਸੀ, ਜਿਸ ਸਥਿਤੀ ਵਿਚ ਉਸ ਦਾ ਪੀਆਈਓ ਕਾਰਡ ਰੱਦ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। ਔਰਤ ਦੀ ਓਸੀਆਈ ਸਥਿਤੀ ਅਜੇ ਵੀ ਰੱਦ ਨਹੀਂ ਕੀਤੀ ਗਈ ਹੈ ਅਤੇ ਉਸ ਨੂੰ ਬੱਸ ਕਾਰਡ ਵਾਪਸ ਕਰਨ ਲਈ ਕਿਹਾ ਗਿਆ ਹੈ।