ਰੇਲ ਸੇਵਾਵਾਂ ਨੂੰ ਰੋਕਣ ਜਾਂ ਟਰੇਨਾਂ ਘਟਾਉਣ ਦੀ ਕੋਈ ਯੋਜਨਾ ਨਹੀਂ ਹੈ: ਰੇਲਵੇ ਬੋਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਂ ਸਾਰਿਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਮੰਗਾਂ ਅਨੁਸਾਰ ਰੇਲ ਗੱਡੀਆਂ ਚਲਾਈਆਂ ਜਾਣਗੀਆਂ। 

Railway Board

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਵਿਚ ਮੁੜ ਤੋਂ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ। ਕਈ ਸੂਬਿਆਂ ਵਿਚ ਪ੍ਰਵਾਸੀ ਮਜਦੂਰਾਂ ਨੇ ਇਹ ਡਰ ਸਤਾਉਣ ਲੱਗ ਗਿਆ ਹੈ ਕਿ ਜੇਕਰ ਮੁੜ ਤੋਂ ਤਾਲਾਬੰਦੀ ਜਾਂ ਕਰਫ਼ਿਊ ਲੱਗ ਗਿਆ ਤਾਂ ਉਨ੍ਹਾਂ ਦਾ ਅਪਣੇ ਘਰ ਜਾਣਾ ਮੁਸ਼ਕਲ ਹੋ ਜਾਵੇਗਾ ਜਿਸ ਦੇ ਚੱਲਦੇ ਉਹ ਹੁਣ ਤੋਂ ਹੀ ਟਰੇਨਾਂ ਵੱਲ ਭਜ ਰਹੇ ਹਨ। ਜਿਸ ਨੂੰ ਦੇਖਦੇ ਹੋਏ ਭਾਰਤ ਰੇਲਵੇ ਨੇ ਉਨ੍ਹਾਂ ਲੋਕਾਂ ਵੱਡੀ ਰਾਹਤ ਦਿੱਤੀ ਹੈ। 

ਭਾਰਤੀ ਰੇਲਵੇ ਨੇ ਸ਼ੁਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਭਾਰਤੀ ਰੇਲਵੇ ਦੀ ਰੇਲ ਗੱਡੀਆਂ ਨੂੰ ਰੋਕਣ ਜਾਂ ਉਨ੍ਹਾਂ ’ਤੇ ਪਾਬੰਦੀ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ। ਰੇਲਵੇ ਬੋਰਡ ਦੇ ਚੇਅਰਮੈਨ ਸੁਨੀਤ ਸ਼ਰਮਾ ਨੇ ਕਿਹਾ ਕਿ ਜੋ ਲੋਕ ਯਾਤਰਾ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਰੇਲ ਗੱਡੀਆਂ ਦੀ ਕੋਈ ਘਾਟ ਨਹੀਂ ਹੈ। ਮੈਂ ਸਾਰਿਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਮੰਗਾਂ ਅਨੁਸਾਰ ਰੇਲ ਗੱਡੀਆਂ ਚਲਾਈਆਂ ਜਾਣਗੀਆਂ। 

ਰੇਲਵੇ ਸਟੇਸਨਾਂ ’ਤੇ ਯਾਤਰੀਆਂ ਦੀ ਗਿਣਤੀ ਇਨ੍ਹਾਂ ਮਹੀਨਿਆਂ ’ਚ ਆਮ ਦੇਖੀ ਗਈ ਸੀ, ਅਸੀਂ ਲੋੜ ਅਨੁਸਾਰ ਰੇਲ ਗੱਡੀਆਂ ਦੀ ਗਿਣਤੀ ਵਧਾਵਾਂਗੇ। ਸ਼ਰਮਾ ਨੇ ਮੀਡੀਆ ਰੀਪੋਰਟਾਂ ਨੂੰ ਰੱਦ ਕਰ ਦਿਤਾ ਹੈ ਜੋ ਦਾਅਵਾ ਕਰਦੇ ਹਨ ਕਿ ਕੋਵਿਡ ਨੈਗੇਟਿਵ ਰੀਪੋਰਟ ਨੂੰ ਹੁਣ ਰੇਲ ਰਾਹੀਂ ਯਾਤਰਾ ਕਰਨ ਦੀ ਜ਼ਰੂਰਤ ਹੋਏਗੀ। ਸ਼ਰਮਾ ਨੇ ਅੱਗੇ ਕਿਹਾ ਕਿ ਮਹਾਂਰਾਸਟਰ ਵਿਚ ਜਿਨ੍ਹਾਂ ਮਜਦੂਰਾਂ ਦੇ ਪਰਵਾਸ ਦੀ ਗੱਲ ਕੀਤੀ ਜਾ ਰਹੀ ਹੈ ਉਹ ਕੋਈ ਪਰਵਾਸ ਨਹੀਂ ਹੈ ਸਗੋਂ ਉਹ ਰੇਲਵੇ ਦੇ ਸਧਾਰਣ ਯਾਤਰੀ ਹਨ। ਰਾਤ ਦੇ ਕਰਫ਼ਿਊ ਤੋਂ ਬਚਣ ਲਈ ਉਹ ਜਲਦੀ ਸਟੇਸ਼ਨ ’ਤੇ ਪਹੁੰਚ ਜਾਂਦੇ ਹਨ, ਜਿਸ ਕਾਰਨ ਭੀੜ ਦਿਖਾਈ ਦਿੰਦੀ ਹੈ। ਇਥੇ ਰੇਲ ਗੱਡੀਆਂ ਦੀ ਆਵਾਜਾਈ ਨੂੰ ਰੋਕਣ ਜਾਂ ਘਟਾਉਣ ਲਈ ਅਜੇ ਤਕ ਕੋਈ ਅਧਿਕਾਰਤ ਬਿਆਨ ਪ੍ਰਾਪਤ ਨਹੀਂ ਹੋਇਆ ਹੈ।