ਕੋਲਕਾਤਾ ਹਾਈ ਕੋਰਟ ਨੇ ਬੰਗਾਲ ਪੁਲਿਸ ਨੂੰ ਲਗਾਈ ਫਟਕਾਰ, NIA ਅਧਿਕਾਰੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਨਿਰਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਪੁਲਿਸ ਨੂੰ ਕੋਲਕਾਤਾ ਹਾਈਕੋਰਟ ਤੋਂ ਵੱਡਾ ਝਟਕਾ

Kolkata High Court

West Bengal : ਪੱਛਮੀ ਬੰਗਾਲ ਪੁਲਿਸ ਨੂੰ ਕੋਲਕਾਤਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਬੰਗਾਲ ਪੁਲਿਸ ਬਨਾਮ ਐਨਆਈਏ ਦੇ ਮਾਮਲੇ ਵਿੱਚ, ਕੋਲਕਾਤਾ ਹਾਈ ਕੋਰਟ ਨੇ ਰਾਜ ਦੀ ਪੁਲਿਸ ਨੂੰ ਸਖ਼ਤ ਤਾੜਨਾ ਕੀਤੀ ਹੈ ਅਤੇ ਉਨ੍ਹਾਂ ਨੂੰ ਐਨਆਈਏ ਅਧਿਕਾਰੀਆਂ ਨੂੰ ਫਿਲਹਾਲ ਗ੍ਰਿਫਤਾਰ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਬੰਗਾਲ ਪੁਲਿਸ ਅਗਲੀ ਸੁਣਵਾਈ ਤੱਕ ਐਨਆਈਏ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਨਹੀਂ ਕਰੇਗੀ।

 

ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਬੰਗਾਲ ਪੁਲਿਸ ਐਨਆਈਏ ਅਧਿਕਾਰੀਆਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੁੱਛਗਿੱਛ ਕਰਨੀ ਪਵੇਗੀ। ਇਸਦੇ ਲਈ ਵੀ ਪੁਲਿਸ ਨੂੰ ਕਰੀਬ 72 ਘੰਟੇ ਪਹਿਲਾਂ ਨੋਟਿਸ ਦੇਣਾ ਹੋਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਪ੍ਰੈਲ ਨੂੰ ਹੋਵੇਗੀ।

 

FIR ਵਿੱਚ ਕਈ ਗਲਤ ਜਾਣਕਾਰੀ


ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਕੋਲਕਾਤਾ ਹਾਈ ਕੋਰਟ ਨੇ ਬੰਗਾਲ ਪੁਲਿਸ ਦੀ ਸਖ਼ਤ ਆਲੋਚਨਾ ਕੀਤੀ। ਅਦਾਲਤ ਨੇ ਕਿਹਾ ਕਿ ਐਨਆਈਏ ਅਧਿਕਾਰੀਆਂ ਖ਼ਿਲਾਫ਼ ਦਰਜ ਐਫਆਈਆਰਜ਼ ਵਿੱਚ ਕਈ ਗ਼ਲਤ ਜਾਣਕਾਰੀਆਂ ਹਨ। ਅਦਾਲਤ ਨੇ ਆਪਣੇ ਹੁਕਮ 'ਚ ਕਿਹਾ, 'ਐਨਆਈਏ ਨੇ ਕਾਨੂੰਨ ਮੁਤਾਬਕ ਛਾਪੇਮਾਰੀ ਕੀਤੀ।