ਬਾਰਾਮੂਲਾ ਹਮਲੇ ਵਿਚ ਸ਼ਾਮਲ ਲਸ਼ਕਰ ਦੇ ਚਾਰ ਅਤਿਵਾਦੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰੀ ਕਸ਼ਮੀਰ ਵਿਚ ਪੁਲਿਸ ਨੇ ਅਤਿਵਾਦੀ ਜਥੇਬੰਦੀ ਲਸ਼ਕਰ ਏ ਤਾਇਬਾ ਦੇ ਮਾਡਿਊਲ ਦਾ ਪਰਦਾ ਫ਼ਾਸ਼ ਕਰਦਿਆਂ ਦਸ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ ਚਾਰ

Army in Baramula

ਬਾਰਾਮੂਲਾ : ਉੱਤਰੀ ਕਸ਼ਮੀਰ ਵਿਚ ਪੁਲਿਸ ਨੇ ਅਤਿਵਾਦੀ ਜਥੇਬੰਦੀ ਲਸ਼ਕਰ ਏ ਤਾਇਬਾ ਦੇ ਮਾਡਿਊਲ ਦਾ ਪਰਦਾ ਫ਼ਾਸ਼ ਕਰਦਿਆਂ ਦਸ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ ਚਾਰ ਅਤਿਵਾਦੀ ਸ਼ਾਮਲ ਹਨ। ਇਨ੍ਹਾਂ ਨੇ 30 ਅਪ੍ਰੈਲ ਨੂੰ ਬਾਰਾਮੂਲਾ ਵਿਚ ਤਿੰਨ ਮੁੰਡਿਆਂ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ। 
ਸੀਨੀਅਰ ਪੁਲਿਸ ਅਧਿਕਾਰੀ ਪ੍ਰਕਾਸ਼ ਪਾਣੀ ਨੇ ਦਸਿਆ, 'ਕਸ਼ਮੀਰ ਵਿਚ ਹਿੰਸਾ ਭੜਕਾਉਣ ਅਤੇ ਨਿਰਦੋਸ਼ ਲੋਕਾਂ ਦੀ ਹਤਿਆ ਦੇ ਸਬੰਧ ਵਿਚ ਲਸ਼ਕਰ ਦਾ ਹੱਥ ਹੋਣ ਸਬੰਧੀ ਸਬੂਤ ਸਾਡੇ ਕੋਲ ਹਨ।' ਉਨ੍ਹਾਂ ਦਸਿਆ ਕਿ ਚਾਰ ਅਤਿਵਾਦੀਆਂ ਤੋਂ ਇਲਾਵਾ ਪੁਲਿਸ ਨੇ ਜਥੇਬੰਦੀ ਲਈ ਕੰਮ ਕਰਨ ਵਾਲੇ ਛੇ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਅਤਿਵਾਦੀਆਂ ਨੂੰ ਪਨਾਹ ਦਿੰਦੇ ਸਨ ਅਤੇ ਵਾਹਨ ਉਪਲਭਧ ਕਰਾਉਂਦੇ ਸਨ। 

ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਚਾਰ ਵਿਚੋਂ ਦੋ ਅਤਿਵਾਦੀ ਹਸੀਬ ਨਬੀ  ਖ਼ਾਨ, ਇਰਫ਼ਾਨ ਅਹਿਮਦ ਸ਼ੇਖ਼ ਅਤੇ ਮੁਹੰਮਦ ਅਸਗਰ ਸ਼ੇਖ਼ ਦੀ ਹਤਿਆ ਵਿਚ ਸ਼ਾਮਲ ਸੀ। 30 ਅਪ੍ਰੈਲ ਨੂੰ ਇਨ੍ਹਾਂ ਤਿੰਨਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਅਤਿਵਾਦੀਆਂ ਦੇ ਅੱਡੇ ਤੋਂ ਦੋ ਏ ਕੇ ਰਾਈਫ਼ਲ, ਚੀਨੀ ਪਿਸਟਲ, ਚਾਰ ਹੱਥਗੋਲੇ, 50 ਏ ਕੇ ਕਾਰਤੂਸ, ਚਾਰ ਏ ਕੇ ਮੈਗਜ਼ੀਨ ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ। (ਏਜੰਸੀ)