IRCTC ਮਾਮਲੇ 'ਚ ਲਾਲੂ ਵਿਰੁੱਧ ਚਾਰਜਸ਼ੀਟ ਦਾਖਲ, CBI ਨੇ ਪੇਸ਼ ਕੀਤੇ 20 ਹਜ਼ਾਰ ਪੰਨਿਆਂ ਦੇ ਦਸਤਾਵੇਜ
ਆਈਆਰਸੀਟੀਸੀ ਹੋਟਲ ਮਾਮਲੇ ਵਿਚ ਲਾਲੂ ਯਾਦਵ ਅਤੇ ਬਾਕੀ ਆਰੋਪੀਆਂ ਨੂੰ ਲੈ ਕੇ 20 ਹਜ਼ਾਰ ਪੰਨਿਆਂ ਦੇ ਦਸਤਾਵੇਜ਼ ਪੇਸ਼ ਕੀਤੇ ਹਨ
ਸੀਬੀਆਈ ਨੇ ਪਟਿਆਲਾ ਹਾਉਸ ਕੋਰਟ ਵਿਚ ਆਈਆਰਸੀਟੀਸੀ ਹੋਟਲ ਮਾਮਲੇ ਵਿਚ ਲਾਲੂ ਯਾਦਵ ਅਤੇ ਬਾਕੀ ਆਰੋਪੀਆਂ ਨੂੰ ਲੈ ਕੇ 20 ਹਜ਼ਾਰ ਪੰਨਿਆਂ ਦੇ ਦਸਤਾਵੇਜ਼ ਪੇਸ਼ ਕੀਤੇ ਹਨ | ਆਈਆਰਸੀਟੀਸੀ ਘੋਟਾਲੇ ਵਿਚ ਸੀਬੀਆਈ ਨੇ ਦਿੱਲੀ ਦੇ ਪਟਿਆਲਾ ਹਾਉਸ ਕੋਰਟ ਵਿਚ ਕੇਸ ਨਾਲ ਜੁੜੇ ਕਾਗਜਾਤ ਜਮਾਂ ਕੀਤੇ ਹਨ ਜੋ ਪਿਛਲੇ ਮਹੀਨੇ ਕੋਰਟ ਵਿਚ ਦਾਖਲ ਕੀਤੀ ਗਈ ਚਾਰਜਸ਼ੀਟ ਦਾ ਹੀ ਹਿੱਸਾ ਹਨ |
ਇਸ ਕੇਸ ਵਿਚ ਸੀਬੀਆਈ ਨੇ ਲਾਲੂ ਪ੍ਰਸਾਦ ਯਾਦਵ, ਰਾਬੜੀ ਯਾਦਵ, ਤੇਜਸਵੀ ਯਾਦਵ ਸਮੇਤ 14 ਲੋਕਾਂ ਨੂੰ ਆਰੋਪੀ ਬਣਾਇਆ ਹੈ | 1 ਜੂਨ ਨੂੰ ਅਗਲੀ ਸੁਣਵਾਈ ਹੋਵੇਗੀ ਜਿਸ ਵਿਚ ਸੰਭਵ ਹੈ ਕਿ ਪਟਿਆਲਾ ਹਾਉਸ ਕੋਰਟ ਸੀਬੀਆਈ ਦੀ ਚਾਰਜਸ਼ੀਟ ਉੱਤੇ ਵਿਚਾਰ ਕਰੇਗਾ |
ਇਸਤੋਂ ਪਹਿਲਾਂ, ਆਈਆਰਸੀਟੀਸੀ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੀਬੀਆਈ ਨੇ ਸਾਬਕਾ ਰੇਲ ਮੰਤਰੀ ਅਤੇ ਰਾਜਦ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਸਮੇਤ 14 ਹੋਰ ਦੇ ਵਿਰੁੱਧ ਚਾਰਜਸ਼ੀਟ ਦਰਜ ਕੀਤੀ ਸੀ | ਜ਼ਿਕਰਯੋਗ ਹੈ ਕਿ ਪੂਰਾ ਮਾਮਲਾ ਆਈਆਰਸੀਟੀਸੀ ਦੇ ਦੋ ਹੋਟਲਾਂ ਦੀ ਦੇਖਭਾਲ ਦਾ ਠੇਕਾ ਇਕ ਨਿਜੀ ਕੰਪਨੀ ਨੂੰ ਦੇਣ ਨਾਲ ਜੁੜਿਆ ਸੀ | ਇਸ ਮਾਮਲੇ ਵਿਚ ਸੀਬੀਆਈ ਲਗਾਤਾਰ ਰਾਬੜੀ ਦੇਵੀ, ਤੇਜਸਵੀ ਯਾਦਵ ਕੋਲੋਂ ਪੁੱਛਗਿਛ ਕਰਦੀ ਰਹੀ ਹੈ |
ਆਈਆਰਸੀਟੀਸੀ ਗੜਬੜੀ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਸੀਬੀਆਈ ਦੀ ਦਾਖਲ ਕੀਤੀ ਗਈ ਚਾਰਜਸ਼ੀਟ ਉੱਤੇ 20 ਅਪ੍ਰੈਲ ਨੂੰ ਸੰਗਿਆਨ ਨਹੀਂ ਲੈ ਪਾਇਆ ਸੀ | ਸੀਬੀਆਈ ਨੇ ਆਈਆਰਸੀਟੀਸੀ ਗੜਬੜੀ ਮਾਮਲੇ ਵਿਚ ਜੋ 20 ਹਜ਼ਾਰ ਦਸਤਾਵੇਜ਼ ਬੁੱਧਵਾਰ ਨੂੰ ਜਮਾਂ ਕੀਤੇ | ਹਾਲਾਂਕਿ ਵਕੀਲਾਂ ਦੀ ਹੜਤਾਲ ਦੇ ਚਲਦੇ ਸੁਣਵਾਈ 1 ਜੂਨ ਲਈ ਟਲ ਗਈ |