ਤਿੰਨ ਪੜਾਅ 'ਚ ਖੁੱਲ੍ਹੇਗਾ ਆਸਟਰੇਲੀਆ, ਪਹਿਲੇ ਪੜਾਅ ਦੀ ਯੋਜਨਾ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਮੁਲਕ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਵਾਪਸ ਲੈਣ ਵਾਸਤੇ ਤਿਆਰ ਕੀਤੀ ਤਿੰਨ ਪੜਾਅ ਯੋਜਨਾ

File Photo

ਪਰਥ, 9 ਮਈ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਮੁਲਕ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਵਾਪਸ ਲੈਣ ਵਾਸਤੇ ਤਿਆਰ ਕੀਤੀ ਤਿੰਨ ਪੜਾਅ ਯੋਜਨਾ ਦੇ ਪਹਿਲੇ ਪੜਾਅ ਵਿਚ ਜਨਤਕ ਤੌਰ 'ਤੇ 10 ਲੋਕਾਂ ਦੇ ਗ਼ੈਰ-ਕਾਰਜਸੀਲ ਇਕੱਠ, ਘਰਾਂ ਵਿਚ ਪੰਜ ਮਹਿਮਾਨਾਂ ਨੂੰ ਆਗਿਆ ਦੇਣ, ਰਿਟੇਲ ਸਟੋਰ, ਕੈਫੇ, ਹੋਟਲ, ਹੇਅਰ ਡ੍ਰੈਸਰ, ਨਾਈ ਦੀਆਂ ਦੁਕਾਨਾਂ ਅਤੇ ਖੇਡ ਸਹੂਲਤਾਂ ਦੁਬਾਰਾ ਖੋਲ੍ਹਣ ਆਦਿ ਨੂੰ ਸਾਮਲ ਕੀਤਾ ਹੈ।  ੌਰਿਸਨ ਨੇ ਜੁਲਾਈ ਦੇ ਮਹੀਨੇ ਤਕ ਤਿੰਨ ਪੜਾਅ ਮੁਕੰਮਲ ਕਰਨ ਦੀ ਉਮੀਦ ਕੀਤੀ ਹੈ ਉਨ੍ਹਾਂ ਕਿਹਾ ਕਿ ਮੁਲਕ ਦੇ ਹਰੇ ਕ ਰਾਜ ਅਤੇ ਖੇਤਰ ਦਾ ਫ਼ੈਸਲਾ ਅਪਣਾ ਹੋਵੇਗਾ ਕਿ ਉਹ ਕਿਹੜੇ ਉਪਾਅ ਕਰਨਗੇ ਅਤੇ ਕਦੋਂ ਕਰਨਗੇ। ਪ੍ਰਧਾਨ ਮੰਤਰੀ ਅਨੁਸਾਰ ਮੁਲਕ ਦੇ ਸੂਬਾ ਵਿਕਟੋਰੀਆ 'ਚ ਕੋਰੋਨਾ ਵਾਇਰਸ ਪਾਬੰਦੀਆਂ 'ਚ ਢਿੱਲ ਦੇਣ ਸਬੰਧੀ ਫੈਸਲੇ ਬਾਕੀ ਸੂਬਿਆਂ ਨਾਲੋਂ ਅਲੱਗ ਹੋਵੇਗਾ। ਅਨੁਮਾਨ ਹੈ ਕਿ ਜੁਲਾਈ ਤਕ ਦੇਸ ਦੇ ਅਰਥਚਾਰੇ ਦੀ ਸਥਿਤੀ ਲੀਹ 'ਤੇ ਆ ਜਾਵੇਗੀ। ਇਸ ਤੋਂ ਇਲਾਵਾਂ ਕੌਮਾਂਤਰੀ ਸਰਹੱਦਾਂ ਅਜੇ ਬੰਦ ਰਹਿਣਗੀਆਂ ।

ਦਖਣੀ ਆਸਟਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸਲ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਅਨੁਸਾਰ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲਗਾਈਆਂ ਪਾਬੰਦੀਆ ਨੂੰ ਵਾਪਸ ਲੈਣ ਵਾਸਤੇ ਤਿਆਰ ਕੀਤੀ ਤਿੰਨ ਪੜਾਵੀ ਯੋਜਨਾ ਦੇ ਪਹਿਲੇ ਪੜਾਅ ਤਹਿਤ ਸੂਬਾ ਦਖਣੀ ਆਸਟਰੇਲੀਆ 'ਚ 11 ਮਈ ਤੋਂ ਰੈਸਟੋਰੈਂਟਾਂ ਅਤੇ ਕੈਫੇ , ਯੂਨੀਵਰਸਿਟੀ ਅਤੇ ਟੈਫ ਕਾਲਜ, ਪਬਲਿਕ ਲਾਇਬ੍ਰੇਰੀਆਂ, ਸਵਿੰਮਿਗ ਪੂਲ, ਧਾਰਮਿਕ ਸਥਾਨ ਅਤੇ ਕਮਿਊਨਿੱਟੀ ਹਾਲ , ਖੇਡ ਸਿਖਲਾਈ ਸੈਟਰ ਆਰਐਸਐਲ ਕਲੱਬ , ਧਾਰਮਿਕ ਸਥਾਨਾ ਆਦਿ ਦੁਬਾਰਾ ਖੌਲਣ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾ 'ਤੇ ਅਮਲ ਕਰਦਿਆੰ ਸਮਾਜ 'ਚ ਵਿਚਰਨ ਲਈ ਕਿਹਾ ਹੈ ਉਨ੍ਹਾਂ ਧਾਰਮਿਕ ਸਥਾਨਾਂ , ਰੈਸਟੋਰੈਂਟਾਂ ਕੈਫੇ ਅਤੇ ਪਬਲਿਕ ਸਥਾਨਾਂ 'ਤੇ 10 -10 ਲੋਕਾਂ ਦੀ ਸਮੂਲੀਅਤ ਕਰਨ ਦੀ ਆਗਿਆ ਦਿਤੀ ਹੈ ।